ਬੱਸ ਤੇ ਟੈਂਪੂ ਦੀ ਟੱਕਰ ਵਿਚ ਔਰਤ ਦੀ ਮੌਤ, 6 ਜ਼ਖ਼ਮੀ
Published : Oct 18, 2020, 11:05 pm IST
Updated : Oct 18, 2020, 11:05 pm IST
SHARE ARTICLE
image
image

ਬੱਸ ਤੇ ਟੈਂਪੂ ਦੀ ਟੱਕਰ ਵਿਚ ਔਰਤ ਦੀ ਮੌਤ, 6 ਜ਼ਖ਼ਮੀ

ਧਨੌਲਾ, 18 ਅਕਤੂਬਰ (ਪਪ) : ਨੇੜਲੇ ਪਿੰਡ ਹਰੀਗੜ੍ਹ ਦੇ ਟੀ ਪੁਆਇੰਟ ਨਜ਼ਦੀਕ ਬੱਸ ਤੇ ਟੈਂਪੂ ਦੀ ਹੋਈ ਟੱਕਰ ਵਿਚ ਇਕ ਔਰਤ ਦੀ ਮੌਤ ਤੇ ਇਕ ਵਿਅਕਤੀ ਸਮੇਤ 6 ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
imageimage

ਜਾਣਕਾਰੀ ਅਨੁਸਾਰ ਪਿੰਡ ਸਾਹੋਕਿਆ ਤੇ ਆਪਣੀ ਰਿਸਤੇਦਾਰੀ ਪਿੱਡ ਭੱਠਲਾ ਵਿਖੇ ਹੋਈ ਮੌਤ ਦੇ ਭੋਗ ਤੇ ਤਿੰਨ ਪਹੀਆ ਟੈਂਪੂ ਨੰਬਰ ਪੀਬੀ-13ਏਏ-8271 'ਚ ਸਵਾਰ ਹੋ ਕਿ ਜਾ ਰਹੇ ਸਨ, ਜਦ ਉਹ ਪਿੰਡ ਹਰੀਗੜ੍ਹ ਵਿਖੇ ਬਣੇ ਟੀ ਪੁਆਇੰਟ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੀ ਅਹਲੂਵਾਲੀਆ ਕੰਪਨੀ ਦੀ ਬੱਸ ਨੰਬਰ-ਪੀਬੀ-19ਡੀ-9311 ਨੇ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦਿਤੀ ਜਿਸ ਨਾਲ ਹਰਜਿੰਦਰ ਕੌਰ, ਮੂਰਤੀ ਕੌਰ, ਕਰਮਜੀਤ ਕੌਰ, ਮਨਰਾਜ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ, ਤੇ ਮਿੱਠੂ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ ਗਿਆ । ਹਸਪਤਾਲ ਵਿਚ ਹਾਜ਼ਰ ਡਾ. ਜਸਪਿੰਦਰਜੀਤ ਕੌਰ ਨੇ ਮੱਲਮ ਪੱਟੀ ਕਰਦਿਆਂ ਚੈਕਅੱਪ ਕਰਨ ਉਪਰੰਤ ਟੈਂਪੂ ਵਿਚ ਸਵਾਰ ਹਰਜਿੰਦਰ ਕੌਰ (46) ਪਤਨੀ ਮੇਜਰ ਸਿੰਘ ਮ੍ਰਿਤਕ ਕਰਾਰ ਦੇ ਦਿਤਾ ਤੇ ਮੂਰਤੀ ਕੌਰ, ਕਰਮਜੀਤ ਕੌਰ, ਮਨਰਾਜ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਤੇ ਮਿੱਠੂ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੇ ਬਲਵੀਰ ਕੌਰ ਤੇ ਰਾਜ ਸਿੰਘ ਨੇ ਮੁਢਲੀ ਸਹਾਇਤਾ ਦਿਤੀ। ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਦਸਿਆ ਕਿ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਥਾਣੇਦਾਰ ਗੁਰਤੇਜ ਸਿੰਘ ਬੱਸ ਡਰਾਈਵਰ ਤੇ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਮੌਕੇ ਦਾ ਫ਼ਾਇਦਾ ਫ਼ਰਾਰ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement