
ਰਾਹਤ ਦੀ ਗੱਲ ਦੋਵੇਂ ਕਾਰ ਚਾਲਕ ਸਹੀ ਸਲਾਮਤ
ਲੁਧਿਆਣਾ: ਅੱਜ ਦੇ ਦੌਰ ਵਿਚ ਹਰ ਕੋਈ ਇਕ ਦੂਜੇ ਨਾਲੋਂ ਪਹਿਲਾਂ ਅੱਗੇ ਵਧਣਾ ਚਾਹੁੰਦਾ ਹੈ ਭਾਵੇ ਇਸ ਵਿਚ ਉਸ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਲੋਕ ਤੇਜ਼ ਰਫ਼ਤਾਰ ਨਾਲ ਅੱਗੇ ਵਧਣਾ ਚਾਹੁੰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।
ਜਿਥੇ ਸਮਰਾਲਾ ਚੌਕ ਵਿੱਚ ਦੇਰ ਰਾਤ ਇੱਕ ਫਾਰਚੂਨਰ ਅਤੇ ਸਵਿਫਟ ਕਾਰ (Car accident) ਦੀ ਟੱਕਰ ਹੋ ਗਈ। ਹਾਦਸੇ ਵਿਚ ਦੋਵੇਂ ਵਾਹਨ ਚਕਨਾਚੂਰ ਹੋ ਗਏ। ਦੱਸ ਦੇਈਏ ਫਾਰਚੂਨਰ ਦੇ ਮਾਲਕ ਨੇ ਅੱਧਾ ਘੰਟਾ ਪਹਿਲਾਂ ਹੀ ਨਵੀਂ ਫਾਰਚੂਨਰ ਕਢਵਾਈ ਸੀ।
ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਇੱਕ ਕਾਰ ਚਾਲਕ ਸਮਰਾਲਾ ਚੌਕ ਵੱਲ ਆ ਰਿਹਾ ਸੀ ਅਤੇ ਦੂਜੀ ਕਾਰ ਗੁਰੂ ਅਰਜਨ ਦੇਵ ਨਗਰ ਵੱਲੋਂ ਆ ਰਹੀ ਸੀ। ਫਾਰਚੂਨਰ ਕਾਰ ਚਾਲਕ ਅਨੁਸਾਰ ਸਵਿਫਟ ਕਾਰ ਚਾਲਕ ਗਲਤ ਦਿਸ਼ਾ ਤੋਂ ਆ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਦੋਸ਼ ਲਾਏ ਹਨ। ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਲਾਪਰਵਾਹੀ ਵਰਤਣ ਵਾਲੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਰਾਹਤ ਦੀ ਗੱਲ ਇਹ ਰਹੀ ਕਿ ਦੋਵਾਂ ਕਾਰ ਚਾਲਕਾਂ ਨੂੰ ਕੁਝ ਨਹੀਂ ਹੋਇਆ।