
ਉੱਤਰ ਪ੍ਰਦੇਸ਼ ਦੇ ਕਨੌਜ ਦੇ ਰਹਿਣ ਵਾਲੇ ਸਨ ਮ੍ਰਿਤਕ
ਸ਼ੋਪੀਆਂ : ਜੰਮੂ-ਕਸ਼ਮੀਰ 'ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ 'ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ 'ਚ ਅੱਤਵਾਦੀਆਂ ਨੇ ਮਜ਼ਦੂਰਾਂ 'ਤੇ ਗ੍ਰਨੇਡ ਹਮਲਾ ਕੀਤਾ। ਜਾਣਕਾਰੀ ਮੁਤਾਬਕ ਹਮਲੇ 'ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਮਜ਼ਦੂਰਾਂ ਦੀ ਪਛਾਣ ਮੁਨੀਸ਼ ਕੁਮਾਰ ਅਤੇ ਰਾਮ ਸਾਗਰ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਕਨੌਜ ਦੇ ਰਹਿਣ ਵਾਲੇ ਹਨ।
ਅੱਤਵਾਦੀਆਂ ਨੇ 5 ਮਜ਼ਦੂਰਾਂ 'ਤੇ ਗ੍ਰਨੇਡ ਸੁੱਟਿਆ। ਪੁਲਿਸ ਨੇ ਲਸ਼ਕਰ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਨਾਮ ਇਮਰਾਨ ਬਸ਼ੀਰ ਗਨੀ ਹੈ। ਖਬਰਾਂ ਮੁਤਾਬਕ ਅੱਤਵਾਦੀਆਂ ਨੇ ਸੋਮਵਾਰ ਨੂੰ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਸਾਰੇ ਕਰਮਚਾਰੀ ਆਪਣੇ ਘਰਾਂ 'ਚ ਸੁੱਤੇ ਹੋਏ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਸ਼ੋਪੀਆਂ ਵਿੱਚ ਟਾਰਗੇਟ ਕਿਲਿੰਗ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ੋਪੀਆਂ 'ਚ ਕਸ਼ਮੀਰ ਦੇ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੂਜੇ ਪਾਸੇ ਪੁਲਵਾਮਾ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਯੂਨਿਟ (SIU) ਦੇ ਛਾਪੇ ਵੀ ਜਾਰੀ ਹਨ।