Moga News : ਧਰਮਕੋਟ ਦਾ 22 ਸਾਲਾ ਨੌਜਵਾਨ ਸ਼ਿਵਰਾਜ ਢਿੱਲੋਂ ਵਿਦੇਸ਼ ਦਾ ਮੋਹ ਛੱਡ ਕੇ ਛੋਟੀ ਉਮਰੇ ਬਣਿਆ ਸਰਪੰਚ

By : BALJINDERK

Published : Oct 18, 2024, 8:50 pm IST
Updated : Oct 18, 2024, 8:50 pm IST
SHARE ARTICLE
ਪਿੰਡ ਵਾਸੀ ਨਵੇਂ ਬਣੇ ਸਰਪੰਚ ਸ਼ਿਵਰਾਜ ਦਾ ਸਿਰੋਪਾ ਪਾ ਕੇ ਸਨਮਾਨਿਤ ਕਰਦੇ ਹੋਏ
ਪਿੰਡ ਵਾਸੀ ਨਵੇਂ ਬਣੇ ਸਰਪੰਚ ਸ਼ਿਵਰਾਜ ਦਾ ਸਿਰੋਪਾ ਪਾ ਕੇ ਸਨਮਾਨਿਤ ਕਰਦੇ ਹੋਏ

Moga News : ਪਿੰਡ ਵਾਸੀਆਂ ਨੇ ਸਿਰੋਪਾ ਪਾ ਕੇ ਕੀਤਾ ਸਨਮਾਨਿਤ 

Moga News :  ਹਲਕਾ ਧਰਮਕੋਟ ਦੇ ਨੌਜਵਾਨ 22 ਸਾਲਾ ਸ਼ਵਰਾਜ ਢਿੱਲੋਂ ਨੇ ਵਿਦੇਸ਼ ਦਾ ਮੋਹ ਛੱਡ ਕੇ ਛੋਟੀ ਉਮਰੇ ਪਿੰਡ ਦੀ ਸਰਪੰਚੀ ਹਾਸਲ ਕੀਤੀ। ਸਭ ਤੋਂ ਘੱਟ ਉਮਰ ਦਾ ਸ਼ਵਰਾਜ ਸਿੰਘ ਢਿੱਲੋਂ ਸਰਪੰਚ ਬਣ ਗਿਆ ਹੈ।  

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵਰਾਜ ਢਿੱਲੋ ਨੇ ਦੱਸਿਆ ਕਿ ਉਹ ਕੈਨੇਡਾ ਦੇ ਅਟਾਰੀਓ ਵਿੱਚ ਲੈਬਟਨ ਕਾਲਜ ਤੋਂ ਇੰਟਰਨੈਸ਼ਨਲ ਬਿਜਨਸ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਮਾਰਚ 2024 ਵਿਚ ਪੰਜਾਬ ਵਾਪਸੀ ਕੀਤੀ ਸੀ। ਸ਼ਿਵਰਾਜ ਸਿੰਘ ਢਿੱਲੋ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਉਸਨੂੰ ਬਿਨਾਂ ਕਿਸੇ ਵਿਰੋਧ ਦੇ ਸਰਪੰਚ ਚੁਣ ਚੁੱਕੇ ਹਨ। ਸ਼ਿਵਰਾਜ ਨੇ ਕਿਹਾ ਕਿ ਮੈਂ ਪਹਿਲਾਂ ਕੈਨੇਡਾ ਜਾਣ ਦਾ ਸੋਚਿਆ ਨਹੀਂ ਸੀ, ਪਰ ਜਦੋਂ ਮੈਂ ਦੇਖਿਆ ਕਿ ਮੇਰੇ ਸਾਰੇ ਸਾਥੀ ਆਈਲੈਟਸ ਦੀ ਤਿਆਰੀ ਕਰ ਰਹੇ ਹਨ ਤਾਂ ਮੈਂ ਵੀ ਤਿਆਰੀ ਕੀਤੀ।  ਸ਼ਿਵਰਾਜ ਸਿੰਘ ਨੇ ਦੱਸਿਆ ਆਈਲੈਟਸ ਵਿੱਚੋਂ 6.5 ਬੈਂਡ ਨਾਲ ਪਾਸ ਕਰਨ ਤੋਂ ਬਾਅਦ 2021 ਵਿੱਚ ਉਹ ਕੈਨੇਡਾ ਚਲੇ ਗਿਆ ਸੀ। ਜਿੱਥੇ ਉਸ ਨੇ ਘੰਟੇ ਦਾ 16 ਕਨੇਡੀਅਨ ਡਾਲਰ ਕਮਾਇਆ। ਉਹ ਕੈਨੇਡਾ ਤੋਂ ਆਪਣੇ ਮਾਮੇ ਦੀ ਬਿਮਾਰੀ ਕਾਰਨ ਵਾਪਸ ਆਇਆ ਅਤੇ ਉਸਨੇ ਲੋਕਾਂ ਦੇ ਸਲਾਹ ’ਤੇ ਸਰਪੰਚ ਦੀ ਚੋਣ ਲਈ ਖੜੇ ਹੋਣ ਦਾ ਫੈਸਲਾ ਕੀਤਾ।

ਸ਼ਿਵਰਾਜ ਸਿੰਘ ਪਿੰਡ ਵਿਚ ਵਿਕਾਸ ਦੇ ਲਈ ਕਈ ਯੋਜਨਾਵਾਂ ਬਣਾ ਰਿਹਾ ਹੈ। ਜਿਵੇਂ ਰਸਤੇ ਸੁਧਾਰਨਾ, ਖਾਲੀ ਪਏ ਅਧਿਆਪਕ ਅਹੁਦੇ ਭਰਨ, ਪਲਾਸਟਿਕ ਦਾ ਵਰਤੋਂ ਘਟਾਉਣ, ਕਚਰੇ ਦਾ ਸਹੀ ਪ੍ਰਬੰਧ ਕਰਨ, ਸ਼ਮਸ਼ਾਨ ਘਾਟ ਨੂੰ ਅਪਗਰੇਡ ਕਰਨ ਅਤੇ ਸਥਾਨਕ ਬੂਟੀਆਂ ਵਾਲਾ ਹੈਰਬਲ ਗਾਰਡਨ ਬਣਾਉਣ ਦੀ ਯੋਜਨਾ ਬਣਾ ਰਿਹਾ।  ਸ਼ਿਵਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਮੇਰੇ ਪਿੰਡ ਵਾਸੀਆਂ ਨੇ ਜੋ ਮਹਾਨ ਮੈਨੂੰ ਸਰਪੰਚ ਬਣਾ ਕੇ ਦਿੱਤਾ ਹੈ ਮੈਂ ਸਾਰੀ ਉਮਰ ਪਿੰਡ ਵਾਸੀਆਂ ਦਾ ਰਿਣੀ ਰਹਾਂਗਾ ਤੇ ਆਪਣੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਵਾਂਗਾ। ਉੱਥੇ ਹੀ ਨਵੇਂ ਬਣੇ ਸਰਪੰਚ ਸ਼ਿਵਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਨਗਰ ਵਾਸੀਆਂ ਨੇ ਸਰਪੰਚ ਬਣਾ ਕੇ ਬਹੁਤ ਹੀ ਸਾਡੇ ਤੇ ਮਿਹਰ ਕੀਤੀ ਹੈ ਤੇ ਅਸੀਂ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਪਿੰਡ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ। ਪਿੰਡ ’ਚੋਂ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇਗਾ। ਉੱਥੇ ਹੀ ਸ਼ਿਵਰਾਜ ਸਿੰਘ ਢਿੱਲੋ ਦੇ ਪਿਤਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

(For more news apart from Shivraj Dhillon 22-year-old youth Dharamkot, became sarpanch young age after giving up his love for foreign countries News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement