
ਮਾਪਿਆ ਦਾ ਨਾਂਅ ਕੀਤਾ ਰੌਸ਼ਨ
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੀ ਧੀ ਸ਼ਰੂਤੀ ਗੁਪਤਾ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਵਿਚੋਂ 60ਵਾਂ ਰੈਂਕ ਹਾਸਲ ਕਰਕੇ ਜੱਜ ਬਣ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰੂਤੀ ਗੁਪਤਾ ਦਾ ਪਿਤਾ ਅਸ਼ੋਕ ਗੁਪਤਾ ਵੀ ਵਕੀਲ ਹੈ। ਸ਼ਰੂਤੀ ਗੁਪਤਾ ਦੇ ਘਰ ਵਧਾਈਆਂ ਦੇਣ ਵਾਲਿਆ ਤਾਂਤਾ ਲੱਗਿਆ ਹੋਇਆ ਹੈ।
ਇਸ ਮੌਕੇ ਸ਼ਰੂਤੀ ਗੁਪਤਾ ਨੇ ਦੱਸਿਆ ਕਿ ਸਕੂਲੀ ਪੜਾਈ ਉਸਨੇ ਐੱਸ.ਬੀ.ਆਰ. ਡੀ.ਏ.ਵੀ. ਪਬਲਿਕ ਸਕੂਲ ਤਲਵੰਡੀ ਭਾਈ ਤੋਂ ਪਹਿਲੇ ਦਰਜੇ ਵਿੱਚ ਰਹਿ ਕੇ ਪੂਰੀ ਕੀਤੀ। ਉਚੇਰੀ ਸਿਖਿਆ ਡੀ.ਏ.ਵੀ. ਕਾਲਜ਼ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੂਰੀ ਕੀਤੀ।