
ਸਿੱਖ ਬੁੱਧੀਜੀਵੀਆਂ ਦੀ ਨਿਗਰਾਨੀ ਹੇਠ ਫ਼ਿਲਮ 'ਚ ਕੀਤੀ ਗਈ ਸੋਧ
Emergency Film News: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੰਗਣਾ ਰਣੌਤ ਦੀ ਫ਼ਿਲਮ 'Emergency' ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਦੇ ਚੇਅਰਮੈਨ ਨਾਲ ਸਿੱਖ ਬੁੱਧੀਜੀਵੀਆਂ ਨੇ ਬੈਠ ਕੇ ਵਿਵਾਦਿਤ ਦ੍ਰਿਸ਼ ਨੂੰ ਕਟਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਦ੍ਰਿਸ਼ ਨਹੀਂ ਹੈ। ਇਸ ਬਾਰੇ ਰਵਨੀਤ ਬਿੱਟੂ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ।
Emergency ਮੂਵੀ ਵਿੱਚ ਕੁੱਛ ਅਜਿਹੇ ਸੀਨ ਸਨ ਜਿਹੜੇ ਇਕ ਸਿੱਖ ਹੋਣ ਦੇ ਨਾਤੇ ਮੈਨੂੰ ਇਤਰਾਜ਼ਯੋਗ ਲੱਗੇ ਅਤੇ ਉਹ ਸੀਨ ਸਿੱਖ ਸੰਗਤਾਂ ਨੂੰ ਵੀ ਪਰਵਾਨ ਨਹੀਂ ਸਨ। ਫਿਲਮ ਦੇ ਇਤਰਾਜ਼ਯੋਗ ਹਿੱਸੇ ਸਿੱਖ ਬੁੱਧੀਜੀਵੀ ਸਰਦਾਰ ਵਿਜੇ ਸਤਬੀਰ ਸਿੰਘ, ਚੇਅਰਮੈਨ ਨੰਦੇੜ ਸਾਹਿਬ ਬੋਰਡ ਅਤੇ ਲੁਧਿਆਣਾ ਤੋਂ ਸਰਦਾਰ ਜੌਹਲ ਸਾਹਿਬ ਦੀ ਨਿਗਰਾਨੀ ਹੇਠ ਕਟਵਾਏ ਜਾ ਚੁੱਕੇ…
— Ravneet Singh Bittu (@RavneetBittu) October 18, 2024
ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ ਹੁਣ ਸਿਰਫ਼ ਇੰਨ੍ਹਾਂ ਦਿਖਾਇਆ ਗਿਆ ਹੈ ਕਿ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਹੈ ਉਸ ਨੂੰ ਹੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਦੀ ਤਸਵੀਰ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਜੋ ਵੀ ਜ਼ੁਲਮ ਹੋਇਆ ਹੈ ਉਸ ਨੂੰ ਹੀ ਦਿਖਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ 1984 ਦੇ ਹਮਲੇ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫ਼ਿਲਮ ਵਿੱਚ ਕੋਈ ਵੀ ਵਿਵਾਦਿਤ ਬਿਆਨ ਨਹੀਂ ਹੈ।