ਜਲੰਧਰ : ਪਰਵਾਰ ਨੂੰ ਬੰਦੀ ਬਣਾ ਕੇ ਲੁੱਟਿਆ ਕੈਸ਼ ਅਤੇ ਸੋਨਾ
Published : Nov 18, 2018, 1:36 pm IST
Updated : Nov 18, 2018, 1:36 pm IST
SHARE ARTICLE
Looted cash and gold by capturing the family
Looted cash and gold by capturing the family

ਸਲੇਮਪੁਰ ਮਸੰਦਾਂ ਵਿਚ ਪਰਵਾਰ ਨੂੰ ਬੰਦੀ ਬਣਾ ਕੇ 20 ਲੁਟੇਰੇ 20 ਤੋਲੇ ਸੋਨਾ ਅਤੇ 1.80 ਲੱਖ ਦੀ ਨਕਦੀ ਲੁੱਟ...

ਜਲੰਧਰ (ਪੀਟੀਆਈ) : ਸਲੇਮਪੁਰ ਮਸੰਦਾਂ ਵਿਚ ਪਰਵਾਰ ਨੂੰ ਬੰਦੀ ਬਣਾ ਕੇ 20 ਲੁਟੇਰੇ 20 ਤੋਲੇ ਸੋਨਾ ਅਤੇ 1.80 ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਐਨ.ਆਰ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ 15 ਸਾਲ ਤੋਂ ਗਰੀਸ ਵਿਚ ਰਹਿ ਰਿਹਾ ਸੀ ਅਤੇ 4 ਅਕਤੂਬਰ ਨੂੰ ਹੀ ਅਪਣੇ ਜੱਦੀ ਪਿੰਡ ਸਲੇਮਪੁਰ ਮਸੰਦਾਂ ਆਇਆ ਸੀ। 28 ਅਕਤੂਬਰ ਨੂੰ ਉਸ ਦਾ ਵਿਆਹ ਤਲਹਨ ਨਿਵਾਸੀ ਰੂਪਿੰਦਰ ਕੌਰ ਨਾਲ ਹੋਈ ਸੀ।

ATheft by capturing the familyਉਸ ਨੇ ਦੱਸਿਆ ਕਿ ਉਸ ਦੇ ਘਰ ਵਿਚ ਉਸ ਦੀ ਮਾਤਾ ਜਸਵੀਰ ਕੌਰ, ਉਸ ਦਾ ਛੋਟਾ ਭਰਾ ਸੁਰਜੀਤ ਸਿੰਘ ਉਸ ਦੀ ਪਤਨੀ ਰਾਜਪ੍ਰੀਤ ਕੌਰ ਅਤੇ ਉਨ੍ਹਾਂ ਦੀ 1 ਸਾਲ ਦੀ ਧੀ ਹਰਜੋਤ ਕੌਰ ਰਹਿੰਦੇ ਹਨ। 16 ਨਵੰਬਰ ਨੂੰ ਉਨ੍ਹਾਂ ਦੀ ਮਾਤਾ ਜਸਵੀਰ ਕੌਰ ਘਰ ਦੇ ਬਾਹਰ ਵਾਲੇ ਕਮਰੇ ਵਿਚ ਸੁੱਤੇ ਹੋਏ ਸੀ ਜਿਸ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਦੇਰ ਰਾਤ 1.15 ਵਜੇ 20 ਦੇ ਲਗਭੱਗ ਨਕਾਬਪੋਸ਼ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ।

ਉਨ੍ਹਾਂ ਨੇ ਉਨ੍ਹਾਂ ਦੀ ਮਾਤਾ ਨੂੰ ਬੰਦੀ ਬਣਾ ਕੇ ਹਥਿਆਰਾਂ ਦੇ ਜ਼ੋਰ ‘ਤੇ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਵਾ ਲਿਆ। ਦਰਵਾਜ਼ਾ ਉਸ ਦੇ ਛੋਟੇ ਭਰਾ ਸੁਰਜੀਤ ਨੇ ਖੋਲ੍ਹਿਆ ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 1 ਸਾਲ ਦੀ ਬੱਚੀ ਨੂੰ ਬੰਦੀ ਬਣਾ ਲਿਆ। ਉਨ੍ਹਾਂ ਦਾ ਕਮਰਾ ਅੰਦਰ ਤੋਂ ਲਾਕ ਸੀ। ਲੁਟੇਰਿਆਂ ਨੇ ਉਸ ਦੇ ਛੋਟੇ ਭਰਾ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ।

ਉਹ ਅੰਦਰ ਤੋਂ ਲਾਕ ਖੋਲ੍ਹਣ ਲਗਾ ਤਾਂ ਉਸ ਨੇ ਵੇਖ ਲਿਆ ਕਿ ਉਸ ਦੇ ਪਰਵਾਰ ਨੂੰ ਲੁਟੇਰਿਆਂ ਨੇ ਬੰਦੀ ਬਣਾਇਆ ਹੋਇਆ ਹੈ। ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਦਰਵਾਜੇ ‘ਤੇ ਡੰਡੇ ਨਾਲ ਹਮਲਾ ਕੀਤਾ। ਇਸ ਕਾਰਨ ਡੰਡਾ ਦਰਵਾਜ਼ੇ ਵਿਚ ਫਸ ਗਿਆ, ਲੁਟੇਰੇ ਧਮਕੀ ਦੇਣ ਲੱਗੇ ਕਿ ਦਰਵਾਜ਼ਾ ਖੋਲ੍ਹਣ, ਨਹੀਂ ਤਾਂ ਉਸ ਦੇ ਪੂਰੇ ਪਰਵਾਰ ਨੂੰ ਖ਼ਤਮ ਕਰ ਦਿਤਾ ਜਾਵੇਗਾ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਉਸ ਦੇ ਹੱਥ ‘ਤੇ ਡੰਡੇ ਨਾਲ ਹਮਲਾ ਕਰ ਦਿਤਾ।

BTheft by capturing the familyਉਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵੀ ਬੰਦੀ ਬਣਾ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਘਰ ਵਿਚ ਰੱਖਿਆ ਕੈਸ਼ ਅਤੇ ਸੋਨਾ ਉਨ੍ਹਾਂ ਦੇ  ਹਵਾਲੇ ਕਰਨ ਲਈ ਕਿਹਾ ਅਤੇ ਹੈਵਾਨੀਅਤ ਵਿਖਾਉਂਦੇ ਹੋਏ 1 ਸਾਲ ਦੀ ਬੱਚੀ  ਦੇ ਗਲੇ ‘ਤੇ ਦਾਤਰ ਰੱਖ ਦਿਤਾ ਜਿਸ ‘ਤੇ ਪਰਵਾਰ ਨੇ 20 ਤੋਲੇ ਸੋਨਾ, 1 ਲੱਖ 80 ਹਜ਼ਾਰ ਕੈਸ਼ ਲੁਟੇਰਿਆਂ ਨੂੰ ਦੇ ਦਿਤਾ। ਲੁਟੇਰਿਆਂ ਨੇ ਇਸ ਤੋਂ ਬਾਅਦ ਵੀ ਪੂਰੇ ਘਰ ਦੀਆਂ ਅਲਮਾਰੀਆਂ ਅਤੇ ਬੈਡ ਛਾਣ ਮਾਰੇ ਜਦੋਂ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਤਾਂ ਉਹ ਸੋਨਾ ਅਤੇ ਕੈਸ਼ ਲੈ ਕੇ ਚਲੇ ਗਏ।

ਲੁਟੇਰੇ ਲਗਭੱਗ 1.30 ਘੰਟਾ ਘਰ ਵਿਚ ਰਹੇ। ਲੁਟੇਰਿਆਂ ਦੇ ਜਾਣ ਦੇ ਬਾਅਦ ਦੋਸਤ ਮਨਜਿੰਦਰ ਸਿੰਘ  ਅਤੇ ਪਿੰਡ ਵਿਚ ਹੀ ਰਹਿੰਦੇ ਗੁਰਦੇਵ ਸਿੰਘ ਨਾਲ ਸੰਪਰਕ ਕੀਤਾ। ਗੁਰਦੇਵ ਨੇ ਕੰਟਰੋਲ ਰੂਮ ਵਿਚ ਡਕੈਤੀ ਦੀ ਸੂਚਨਾ ਦਿਤੀ ਜਿਸ ਤੋਂ ਬਾਅਦ ਦਕੋਹਾ ਚੌਂਕੀ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਮੁਖਤਿਆਰ ਸਿੰਘ ਨੇ ਦੱਸਿਆ ਕਿ ਘਰ ਵਿਚ ਹੋਈ ਡਕੈਤੀ ਤੋਂ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਤੋਂ ਉਨ੍ਹਾਂ ਦਾ ਪਾਲਤੂ ਕੁੱਤਾ ਗਾਇਬ ਹੋ ਗਿਆ ਸੀ ਜੋ ਪਿੰਡ ਵਿਚ ਹਰ ਜਗ੍ਹਾ ਲੱਭਣ ‘ਤੇ ਵੀ ਨਹੀਂ ਮਿਲਿਆ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੁੱਤਾ ਚੋਰੀ ਹੋਣ ਅਤੇ ਉਨ੍ਹਾਂ ਦੇ ਘਰ ਵਿਚ ਹੋਈ ਡਕੈਤੀ ਵਿਚ ਕੋਈ ਕਨੈਕਸ਼ਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement