
ਪ੍ਰਸਾਸ਼ਨ ਹਜ਼ਾਰਾਂ ਗਾਵਾਂ ਨੂੰ ਰੋਕਣ 'ਚ ਹੋਇਆ ਸਫ਼ਲ
ਬਕਾਲਾ ਸਾਹਿਬ: ਹਰ ਸਾਲ ਬਾਬਾ ਬਕਾਲਾ ਸਾਹਬਿ ਤੋਂ ਆਈਆਂ ਹਜ਼ਾਰਾਂ ਗਾਵਾਂ ਨੂੰ ਸੁਲਤਾਨਪੁਰ ਲੋਧੀ ਜਾਣ ਤੋਂ ਰੋਕਣ ਵਿਚ ਪ੍ਰਸ਼ਾਸਨ ਹੋਇਆ ਸਫ਼ਲ। ਸੁਲਤਾਨਪੁਰ ਲੋਧੀ ਤੋਂ 20 ਕਿਲੋਮੀਟਰ ਪਿੱਛੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਚ ਡੱਕੀਆਂ ਹਜ਼ਾਰਾਂ ਗਾਵਾਂ। ਰਿਜਨਲ ਸੈਂਟਰ ਹੋਇਆ ਪੁਲਿਸ ਛਾਉਣੀ ਵਿਚ ਤਬਦੀਲ। ਹਰ ਸਾਲ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਦੀਆਂ ਹਜ਼ਾਰਾਂ ਦੀ ਤਾਦਾਦ 'ਚ ਗਾਵਾਂ ਨੂੰ ਇਸ ਵਾਰ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ ਹੈ।
Sultanpur Lodhiਦਰਅਸਲ, ਪ੍ਰਸਾਸ਼ਨ ਨੇ ਸੁਲਤਾਨਪੁਰ ਲੋਧੀ ਤੋਂ 20 ਕਿਲੋਮੀਟਰ ਪਿੱਛੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਚ ਗਾਵਾਂ ਨੂੰ ਰੋਕ ਦਿੱਤਾ ਹੈ ਅਤੇ ਇਸ ਕੁੜੀਆਂ ਦੇ ਕਾਲਜ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਹੈ। ਇਸ ਮੌਕੇ 'ਤੇ ਐਸ.ਡੀ.ਐਮ ਚਾਰੂਮਿਤਾ ਨੇ ਕਿਹਾ ਕਿ ਜੇ ਹਜ਼ਾਰਾਂ ਦੀ ਗਿਣਤੀ ਵਿਚ ਗਾਵਾਂ ਸੁਲਤਾਨਪੁਰ ਲੋਧੀ ਪਹੁੰਚਦੀਆਂ ਹਨ ਤਾਂ ਇਹ ਗਾਵਾਂ ਵੱਡਾ ਨੁਕਸਾਨ ਕਰ ਸਕਦੀਆਂ ਹਨ।
Sultanpur Lodhiਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਹਲੇ ਵੀ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਜੇ ਗਾਵਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚਦੀਆਂ ਹਨ ਤਾਂ ਸੰਗਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਦਸਿਆ ਕਿ ਹਰ ਸਾਲ ਗਾਵਾਂ ਨੂੰ ਮੱਥਾ ਟਕਾਉਣ ਲਈ ਲਿਆਇਆ ਜਾਂਦਾ ਹੈ। ਪਰ ਹੁਣ ਸੰਗਤਾਂ ਦੀ ਗਿਣਤੀ ਵੀ ਬਹੁਤ ਹੈ ਇਸ ਲਈ ਇਸ ਦੌਰਾਨ ਸੰਗਤਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Sultanpur Lodhiਇਸ ਦੌਰਾਨ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਸ ਸਬੰਧੀ ਡੀਸੀ ਤੇ ਐਸਐਸਪੀ ਨਾਲ ਗੱਲਬਾਤ ਚਲ ਰਹੀ ਹੈ ਤੇ ਇਸ ਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਗਾਵਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਰਿਜਨਲ ਸੈਂਟਰ ਵਿਚ ਰੋਕ ਕੇ ਰੱਖਿਆ ਗਿਆ ਸੀ ਪਰ ਗਾਵਾਂ ਵਾਲੇ ਬਜਿੱਦ ਸਨ ਕਿ ਉਹ ਗਾਵਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਲਿਜਾ ਕੇ ਹੀ ਹਟਣਗੇ। ਗੌਰਤਲਬ ਹੈ ਕਿ ਜਿਸ ਰਿਜਨਲ ਸੈਂਟਰ ਵਿਚ ਗਾਵਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਗਾਵਾਂ ਵੱਲੋਂ ਓਥੇ ਰੁੱਖਾਂ ਬੂਟਿਆਂ ਦਾ ਭਾਰੀ ਨੁਕਸਾਨ ਵੀ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।