ਭਾਜਪਾ ਆਗੂ ਦਾ ਵਿਵਾਦਤ ਬਿਆਨ ‘ਵਿਦੇਸ਼ੀ ਨਸਲ ਦੀਆਂ ਗਾਵਾਂ ਸਾਡੀਆਂ ਮਾਤਾਵਾਂ ਨਹੀਂ ਆਂਟੀਆਂ ਹਨ’
Published : Nov 5, 2019, 9:55 am IST
Updated : Nov 11, 2019, 10:06 am IST
SHARE ARTICLE
Dilip Ghosh
Dilip Ghosh

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ਭਾਰਤ ਗੋਪਾਲ (ਭਗਵਾਨ ਕ੍ਰਿਸ਼ਣ) ਦਾ ਸਥਾਨ ਹੈ ਅਤੇ ਗਾਂ ਦੇ ਪ੍ਰਤੀ ਸਨਮਾਨ ਹਮੇਸ਼ਾਂ ਲਈ ਹੀ ਰਹੇਗਾ।

ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਈਕਾਈ ਦੇ ਪ੍ਰਧਾਨ ਦਲੀਪ ਘੋਸ਼ ‘ਸੜਕ ਕਿਨਾਰੇ ਸਟਾਲਾਂ ‘ਤੇ ਗਊਮਾਸ ਖਾਣ’ ਅਤੇ ਵਿਦੇਸ਼ੀ ਪਾਲਤੂ ਕੁੱਤਿਆਂ ਦੇ ਮਲਮੂਤਰ ਸਾਫ ਕਰਨ ਵਿਚ ਮਾਣ ਕਰਨ’ ਵਾਲੇ ਬੁੱਧੀਜੀਵੀਆਂ ਦੇ ਇਕ ਵਰਗ ‘ਤੇ ਹਮਲਾ ਕਰਨ ਲਈ ਵਿਵਾਦਾਂ ਵਿਚ ਆ ਗਏ ਹਨ। ਬਰਦਵਾਨ ਵਿਚ ਇਕ ਪ੍ਰੋਗਰਾਮ ਮੌਕੇ ਘੋਸ਼ ਨੇ ਕਿਹਾ ਕਿ ‘ਅਜਿਹੇ ਲੋਕ ਹਨ ਜੋ ਸਿੱਖਿਅਤ ਸਮਾਜ ਦੇ ਹਨ ਅਤੇ ਸੜਕ ਕਿਨਾਰੇ ਗਊ ਮਾਸ ਖਾਂਦੇ ਹਨ। ਗਾਂ ਕਿਉਂ? ਮੈਂ ਉਹਨਾਂ ਨੂੰ ਕੁੱਤੇ ਦਾ ਮਾਸ ਖਾਣ ਲਈ ਕਹਿਣਾ ਚਾਹਾਂਗਾ। ਇਹ ਸਿਹਤ ਲਈ ਵਧੀਆ ਹੈ। ਹੋਰ ਜਾਨਵਰਾਂ ਦਾ ਮਾਸ ਵੀ ਖਾਣ। ਤੁਹਾਨੂੰ ਕੌਣ ਰੋਕ ਰਿਹਾ ਹੈ? ਪਰ ਸੜਕ ‘ਤੇ ਨਹੀਂ ਅਪਣੇ ਘਰ ਦੇ ਅੰਦਰ ਖਾਓ’।

CowsCows

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ‘ਗਊ ਸਾਡੀ ਮਾਤਾ ਹੈ ਅਤੇ ਅਸੀਂ ਗਾਂ ਨੂੰ ਮਾਰਨਾ ਸਮਾਜ-ਵਿਰੋਧੀ ਮੰਨਦੇ ਹਾਂ। ਅਜਿਹੇ ਲੋਕ ਹਨ ਜੋ ਵਿਦੇਸ਼ੀ ਕੁੱਤਿਆਂ ਨੂੰ ਘਰ ‘ਤੇ ਰੱਖਦੇ ਹਨ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਮਲਮੂਤਰ ਨੂੰ ਵੀ ਸਾਫ਼ ਕਰਦੇ ਹਨ। ਇਹ ਮਹਾਂ ਅਪਰਾਧ ਹੈ’। ਦਲੀਪ ਘੋਸ਼ ਨੇ ਇਸ ਦੇ ਨਾਲ ਹੀ ਦਾਅਵਾ ਕੀਤਾ ਕਿ ਦੇਸੀ ਗਾਂ ਦੇ ਦੁੱਧ ਵਿਚ ਸੋਨਾ ਹੁੰਦਾ ਹੈ ਅਤੇ ਇਸੇ ਲਈ ‘ ਇਸ ਦਾ ਦੁੱਧ ਸੁਨਿਹਰਾ ਦਿਖਦਾ ਹੈ’।

Dilip GhoshDilip Ghosh

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਕਿਹਾ ‘ਭਾਰਤ ਗੋਪਾਲ (ਭਗਵਾਨ ਕ੍ਰਿਸ਼ਣ) ਦਾ ਸਥਾਨ ਹੈ ਅਤੇ ਗਾਂ ਦੇ ਪ੍ਰਤੀ ਸਨਮਾਨ ਹਮੇਸ਼ਾਂ ਲਈ ਹੀ ਰਹੇਗਾ। ਮਾਂ ਗਊ ਦੀ ਹੱਤਿਆ ਇਕ ਘੋਰ ਅਪਰਾਧ ਹੈ ਅਤੇ ਅਸੀਂ ਇਸ ਦਾ ਵਿਰੋਧ ਕਰਨਾ ਜਾਰੀ ਰੱਖਾਂਗੇ’। ‘ਦੇਸੀ’ ਅਤੇ ‘ਵਿਦੇਸ਼ੀ’ ਗਾਂ ਵਿਚਕਾਰ ਤੁਲਨਾ ਕਰਦੇ ਹੋਏ ਘੋਸ਼ ਨੇ ਕਿਹਾ, ‘ਸਿਰਫ਼ ਦੇਸੀ ਗਾਂ ਹੀ ਸਾਡੀ ਮਾਂ ਹੁੰਦੀ ਹੈ, ਨਾ ਕਿ ਵਿਦੇਸ਼ੀ। ਜੋ ਵਿਦੇਸ਼ੀ ਪਤਨੀਆਂ ਲਿਆਉਂਦੇ ਹਨ, ਹੁਣ ਉਹ ਮੁਸ਼ਕਿਲ ਵਿਚ ਹਨ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement