
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿੱਖ ਧਰਮ ਦੀ ਕੇਂਦਰਿਤ ਸ਼ਕਤੀ , ਚਾਨਣ ਮੁਨਾਰਾ ਹਨ
ਚੰਡੀਗੜ੍ਹ : ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਜਿਥੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਕਈ ਜੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਹੁੰਚ ਚੁੱਕੇ ਹਨ।
Kartarpur corridor
ਇਸ ਤਰ੍ਹਾਂ ਹੀ ਅੱਜ CM ਚਰਨਜੀਤ ਸਿੰਘ ਚੰਨੀ ਸਮੇਤ ਪੰਜਾਬ ਕੈਬਿਨਟ ਵੀ ਡੇਰਾ ਬਾਬਾ ਨਾਨਕ ਪਹੁੰਚੀ ਹੈ ਪਰ ਨਵਜੋਤ ਸਿੱਧੂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ''ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਿੱਖ ਧਰਮ ਦੀ ਕੇਂਦਰਿਤ ਸ਼ਕਤੀ ਹਨ, ਉਹ ਚਾਨਣ ਮੁਨਾਰਾ ਹਨ ਜੋ ਸਾਨੂੰ ਸਰਬ-ਸਾਂਝੀਵਾਲਤਾ, ਸ਼ਾਂਤੀ ਅਤੇ ਸਾਰਿਆਂ ਦੀ ਭਲਾਈ ਦਾ ਮਾਰਗਦਰਸ਼ਨ ਕਰਦੀਆਂ ਹਨ।
Navjot Sidhu
ਸਰਬੱਤ ਦਾ ਭਲਾ ਸਾਡੀ ਮਾਰਗਦਰਸ਼ਕ ਸ਼ਕਤੀ ਹੈ... ਕਰਤਾਰਪੁਰ ਦੀ ਕਹਾਣੀ'' ਉਨ੍ਹਾਂ ਨੇ ਇਸ ਟਵੀਟ ਦੇ ਨਾਲ ਇੱਕ ਪੁਰਾਣੀ ਵੀਡੀਉ ਵੀ ਸ਼ੇਅਰ ਕੀਤੀ ਹੈ ਜੋ 2018 ਦੀ ਉਨ੍ਹਾਂ ਦੀ ਪਾਕਿਸਤਾਨ ਫੇਰੀ ਦੀ ਹੈ।