Punjab News : ਕਿਸਾਨਾਂ ਦੇ ਦਿੱਲੀ ਕੂਚ 'ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਆਇਆ ਸਾਹਮਣੇ

By : BALJINDERK

Published : Nov 18, 2024, 6:55 pm IST
Updated : Nov 18, 2024, 6:55 pm IST
SHARE ARTICLE
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

Punjab News : ਕਿਹਾ - ਗੱਲਬਾਤ ਨਾਲ ਮਸਲੇ ਹੱਲ ਹੁੰਦੇ ਹਨ ਮੈਂ ਵਾਅਦਾ ਕਰਦਾ ਹਾਂ ਮੀਟਿੰਗ ਵੀ ਕਰ ਲਵਾਂਗੇ।’’

Punjab News : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਦੇ ਦਿੱਲੀ ਕੂਚ ’ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ  ਜਗਜੀਤ ਸਿੰਘ ਡੱਲ੍ਹੇਵਾਲ ਕਹਿੰਦਾ ਹੈ ਕਿ ਮੈਂ ਕੇਂਦਰ ਦੇ ਖਿਲਾਫ਼ ਮਰਨ ਵਰਤ ਰੱਖਣ ਹੈ ਕਿਉਂਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਕਰਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 6 ਤਰੀਕ ਤੋਂ ਬਾਅਦ ਅਸੀਂ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਖੀ ਹੈ।  

ਉਨ੍ਹਾਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ’ਤੇ ਜਿਹੜਾ ਜ਼ੁਲਮ ਹੋਇਆ ਹੈ ਉਸ ਲਈ ਤਾਂ ਬੋਲੋ , ਉਸ ’ਤੇ ਕਿਉਂ ਨਹੀਂ ਬੋਲਦੇ। ਪੰਜਾਬ ਦੇ ਅੰਦਰ ਪ੍ਰਤੀ ਕੁਇੰਟਲ ’ਤੇ 500 -700 ਸੌ ਰੁਪਏ ਦੇ ਕੱਟ ਲੱਗੇ ਹਨ, ਉਸ ਲਈ ਜ਼ਿੰਮੇਵਾਰ ਕੌਣ ਹੈ ? ਉਸ ਲਈ ਆਵਾਜ਼ ਕਿਉਂ ਨਹੀਂ ਉਠਾਉਂਦੇ ? ਜਦ ਦੇਖੋ ਤੁਸੀਂ ਦਿੱਲੀ ਨੂੰ ਤੁਰ ਪੈਂਦੇ ਹੋ। ਕੀ ਤੁਹਾਡਾ ਕੋਈ ਅਲੱਗ ਤੋਂ ਮਿਸ਼ਨ ਹੈ। ਪਹਿਲਾਂ ਹੀ ਕਿਸਾਨਾਂ ਦੀ ਹਜ਼ਾਰਾਂ ਕਰੋੜ ਦੀ ਲੁੱਟ ਕੀਤੀ ਗਈ ਹੈ। ਮੋਦੀ ਜੀ ਨੇ 44 ਹਜ਼ਾਰ ਕੋਰੜ ਰੁਪਏ ਐਮਐਸਪੀ ਦੀ ਖਰੀਦ ਲਈ ਦਿੱਤਾ ਹੈ।  ਉਹ ਪੈਸਾ ਤਾਂ ਪੂਰਾ ਖਰਚਿਆਂ ਹੀ ਨਹੀਂ । ਜੇਕਰ ਉਸ ਤੋਂ ਬਾਅਦ ਖਰੀਦ ਕਰਨ ਵੀ ਲੱਗੇ ਹਨ ਤਾਂ ਉਹ ਵੀ ਕਿਸਾਨਾਂ ’ਤੇ ਦਬਾਅ ਬਣਾ ਕੇ ਕਰ ਰਹੇ ਹਨ।  ਇਨ੍ਹਾਂ ਨੂੰ ਇਹ ਕਿਉਂ ਨਹੀਂ ਦਿੱਸਦਾ ਸੀ ਕਿ ਕਿਸਾਨ 15 -15 ਦਿਨ ਮੰਡੀਆਂ ’ਚ ਰੁਲਦਾ ਰਿਹਾ।  

ਗੱਲਬਾਤ ਨਾਲ ਮਸਲੇ ਹੱਲ ਹੁੰਦੇ ਹਨ ਮੈਂ ਵਾਅਦਾ ਕਰਦਾ ਹਾਂ ਮੀਟਿੰਗ ਵੀ ਕਰ ਲਵਾਂਗੇ।’’

(For more news apart from  BJP leader Harjit Singh Grewal's statement came out on farmers' exodus to Delhi News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement