
Tarn Taran News : ਫੜੇ ਗਏ ਮੁਲਜ਼ਮਾਂ ਪਾਸੋਂ ਦੋ ਪਿਸਟਲ, ਮੈਗਜ਼ੀਨ ਅਤੇ 4 ਜ਼ਿੰਦਾ ਰੌਂਦ ਕੀਤੇ ਬਰਾਮਦ
Tarn Taran News : ਦੀ ਸੀ ਆਈ ਏ ਸਟਾਫ ਪੁਲਿਸ ਵੱਲੋਂ ਮੋਟਰਸਾਈਕਲ ਸਵਾਰ 2 ਹਥਿਆਰਬੰਦ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਕੋਲੋਂ ਪੁਲਿਸ ਨੇ ਦੋ 32 ਬੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਅਤੇ 4 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਹਿਚਾਣ ਪਿੰਡ ਸੰਘੇ ਨਿਵਾਸੀ ਹਰਦੀਪ ਸਿੰਘ ਬਿੱਲਾ ਅਤੇ ਪਿੰਡ ਪਿੱਦੀ ਨਿਵਾਸੀ ਹੁਸਨਪ੍ਰੀਤ ਸਿੰਘ ਉਰਫ਼ ਮਿਰਜ਼ਾ ਵੱਜੋਂ ਹੋਈ ਹੈ। ਪੁਲਿਸ ਵੱਲੋਂ ਫੜੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਹੈ।
(For more news apart from CIA Staff Police of Tarn Taran arrested 2 armed persons riding a motorcycle News in Punjabi, stay tuned to Rozana Spokesman)