
ਰਖਿਆ ਪੈਨਲ ਦੀ ਮੀਟਿੰਗ ਵਿਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼ : ਕੈਪਟਨ
ਚੰਡੀਗੜ੍ਹ, 17 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਰਾਹੁਲ ਗਾਂਧੀ ਵਲੋਂ ਸੰਸਦੀ ਰਖਿਆ ਕਮੇਟੀ ਤੋਂ ਵਾਕਆਊਟ ਕੀਤੇ ਜਾਣ ਨੂੰ ਪੂਰੀ ਤਰ੍ਹਾਂ ਜਾਇਜ਼ ਦਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਪੀਕਰ ਨੂੰ ਇਸ ਕਮੇਟੀ ਦੇ ਕੰਮਕਾਜ 'ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਾ ਜੋ ਕਮੇਟੀ ਵਿਚ ਬੇਤੁਕੀਆਂ ਗੱਲਾਂ ਹੋ ਰਹੀਆਂ ਹਨ ਅਤੇ ਮੈਂਬਰਾਂ ਵਲੋਂ ਚੀਨ ਤੇ ਪਾਕਿਸਤਾਨ ਤੋਂ ਦਰਪੇਸ਼ ਖਤਰੇ ਦਾ ਮੁਕਾਬਲਾ ਕਰਨ ਲਈ ਵਿਚਾਰ ਵਟਾਂਦਰਾ ਕਰਨ ਦੀ ਥਾਂ ਇਨ੍ਹਾਂ ਗੱਲਾਂ 'ਤੇ ਬਹਿਸ ਕੀਤੀ ਜਾ ਰਹੀ ਹੈ ਕਿ ਫੌਜ ਦੀ ਵਰਦੀ ਦੇ ਬਟਨ ਅਤੇ ਬੂਟ ਚਮਕਾਉਣ ਲਈ ਕਿਹੜੀ ਪਾਲਿਸ਼ ਵਰਤੀ ਜਾਵੇ |
ਕੈਪਟਨ ਅਮਰਿੰਦਰ ਸਿੰਘ, ਜੋ ਕਿ ਖ਼ੁਦ ਸਾਬਕਾ ਫ਼ੌਜੀ ਅਧਿਕਾਰੀ ਰਹਿ ਚੁੱਕੇ ਹਨ ਅਤੇ ਸੁਰੱਖਿਆ ਸਬੰਧੀ ਮੁੱਦਿਆਂ ਦੇ ਜਾਣਕਾਰ ਹੋਣ ਤੋਂ ਇਲਾਵਾ ਅਜਿਹੇ ਪੈਨਲਾਂ ਦੇ ਕੰਮਕਾਜ ਬਾਰੇ ਚੰਗੀ ਤਰ੍ਹਾਂ ਜਾਣੂੂੰ ਹਨ, ਨੇ ਕਿਹਾ, ''ਜਦਕਿ ਚੀਨ ਤੇ ਪਾਕਿਸਤਾਨ, ਭਾਰਤ ਲਈ ਖ਼ਤਰਾ ਪੈਦਾ ਕਰ ਰਹੇ ਹਨ ਤਾਂ ਕਮੇਟੀ ਨੂੰ ਬਜਾਏ ਇਨ੍ਹਾਂ ਗੱਲਾਂ 'ਤੇ ਵਿਚਾਰ ਕਰਨ ਦੇ ਕਿ ਫ਼ੌਜ ਦੇ ਬੂਟਾਂ ਅਤੇ ਬਟਨਾਂ ਨੂੰ ਕਿਵੇਂ ਚਮਕਾਇਆ ਜਾਵੇ, ਸੁਰੱਖਿਆ ਅਤੇ ਰਣਨੀਤਿਕ ਮੁੱਦਿਆਂ 'ਤੇ ਚਰਚਾ ਕਰਨੀ ਚਾਹੀਦੀ ਸੀ |''
ਮੁੱਖ ਮੰਤਰੀ ਨੇ ਇਸ ਗੱਲ ਸਬੰਧੀ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਇਸ ਪੈਨਲ ਦੇ ਕੰਮਕਾਜ 'ਤੇ ਸਿਆਸੀ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਦੇ ਚੇਅਰਮੈਨ ਸ਼ਾਇਦ ਕਦੇ ਐਨ.ਸੀ.ਸੀ. ਦਾ ਵੀ ਹਿੱਸਾ ਨਹੀਂ ਰਹੇ | ਉਨ੍ਹਾਂ ਕਿਹਾ, ''ਜਿਨ੍ਹਾਂ ਲੋਕਾਂ ਨੂੰ ਫ਼ੌਜ ਬਾਰੇ ਕੁੱਝ ਨਹੀਂ ਪਤਾ ਉਨ੍ਹਾਂ ਨੂੰ ਕਮੇਟੀਆਂ ਵਿਚ ਥਾਂ ਮਿਲ ਰਹੀ ਹੈ ਅਤੇ ਉਨ੍ਹਾਂ ਤੋਂ ਅਸੀਂ ਮੁਲਕ ਦੀ ਰੱਖਿਆ ਕਰਨ ਦੀ ਆਸimage ਕਰਦੇ ਹਾਂ