ਰੋ ਖੰਨਾ ਕਾਂਗ੍ਰੇਸ਼ਨਲ ਇੰਡੀਆ ਕਾਕਸ ਦੇ ਡੈਮੋਕੇ੍ਰਟਿਕ ਮੀਤ ਪ੍ਰਧਾਨ ਵਜੋਂ ਨਾਮਜ਼ਦ
Published : Dec 18, 2020, 12:57 am IST
Updated : Dec 18, 2020, 12:57 am IST
SHARE ARTICLE
image
image

ਰੋ ਖੰਨਾ ਕਾਂਗ੍ਰੇਸ਼ਨਲ ਇੰਡੀਆ ਕਾਕਸ ਦੇ ਡੈਮੋਕੇ੍ਰਟਿਕ ਮੀਤ ਪ੍ਰਧਾਨ ਵਜੋਂ ਨਾਮਜ਼ਦ

ਵਾਸ਼ਿੰਗਟਨ, 17 ਦਸੰਬਰ : ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ‘ਕਾਂਗੇ੍ਰਸ਼ਨਲ ਇੰਡੀਆ ਕਾਕਸ’ ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ ਨੂੰ 1994 ’ਚ ਬਣਾਇਆ ਗਿਆ ਸੀ। ਉਹ ਸਿਲੀਕਾਨ ਵੈਲੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸ੍ਯਾਂਸਦ ਹਨ। 44 ਸਾਲਾ ਖੰਨਾ ਹਾਲ ਹੀ ’ਚ ਤੀਸਰੀ ਵਾਰ ਇਥੋਂ ਚੁਣੇ ਗਏ। ਉਹ ਕੈਲੀਫੋਰਨੀਆ ਦੀ ਸੈਨੇਟ ਸੀਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਕਮਲਾ ਹੈਰਿਸ ਵਲੋਂ ਉਪ-ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਵੇਗੀ। ਉਹ ਜਨਵਰੀ ਤੋਂ ਇਸ ਅਹੁਦੇ ਨੂੰ ਸੰਭਾਲੇਗੀ।
ਡੈਮੋਕ੍ਰੇਟਿਕ ਮੀਤ ਪ੍ਰਧਾਨ ਤੇ ਸਾਂਸਦ ਬ੍ਰੈਡ ਸ਼ਰਮਨ ਨੇ ਆਪਣੇ ਸਹਿਯੋਗੀ ਸਾਂਸਦਾਂ ਨੂੰ ਭੇਜੀ ਈਮੇਲ ’ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੋ ਖੰਨਾ ਡੈਮੋਕ੍ਰੇਟਿਕ ਉਪ-ਪ੍ਰਧਾਨ ਵਜੋਂ ਸ਼ਾਨਦਾਰ ਕੰਮ ਕਰਨਗੇ। 1976 ’ਚ ਫਿਲਾਡੇਲੀਫਿਆ ’ਚ ਜਨਮੇ ਖੰਨਾ ਅਮਰੀਕੀ ਪ੍ਰਤੀਨਿਧੀ ਸਭਾ ’ਚ ਚਾਰ ਭਾਰਤੀ-ਅਮਰੀਕੀ ਸਾਂਸਦਾਂ ’ਚੋਂ ਸਭ ਤੋਂ ਘੱਟ ਉਮਰ ਦੇ ਹਨ। 55 ਸਾਲ ਦੀ ਡਾ. ਅਮੀ ਬੇਰਾ, ਸਮੋਸਾ ਕਾਕਸ ਦੇ ਸਭ ਤੋਂ ਸੀਨੀਅਰ ਮੈਂਬਰ ਹਨ। ਇਸ ਤੋਂ ਇਲਾਵਾ 47 ਸਾਲਾ ਰਾਜਾ ਕਿ੍ਰਸ਼ਨ ਮੂਰਤੀ ਤੇ 55 ਸਾਲਾ ਪ੍ਰਮਿਲਾ ਜੈਪਾਲ ਹਨ ਤੇ ਦੋ ਹੋਰ ਮੈਂਬਰ ਹਨ।
ਖੰਨਾ ਦੇ ਪਿਤਾ ਇਕ ਕੈਮੀਕਲ ਇੰਜੀਨੀਅਰ ਹਨ, ਜਿਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਤੇ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਉਨ੍ਹਾਂ ਦੀ ਮਾਂ ਇਕ ਸਕੂਲ ’ਚ ਅਧਿਆਪਕ ਰਹਿ ਚੁੱਕੀ ਹੈ। ਖੰਨਾ ਭਾਰਤ-ਅਮਰੀਕਾ ਸਬੰਧਾਂ ਦੇ ਮਜ਼ਬੂਤ ਸਮਰਥਕ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਣਜ ਮੰਤਰਾਲੇ ’ਚ ਉਹ-ਸਹਾਇਕ ਮੰਤਰੀ ਰਹਿ ਚੁੱਕੇ ਹਨ। ਉਹ ਇਸ ਅਹੁਦੇ ’ਤੇ ਅਗਸਤ 2009 ਤੋਂ ਅਗਸਤ 2011 ਤਕ ਰਹੇ।
ਰੋ ਖਨਾ 2016 ’ਚ ਮਾਈਕ ਹਾਂਡਾ ਨੂੰ ਹਰਾ ਕੇ ਪਹਿਲੀ ਵਾਰ ਅਮਰੀਕੀ ਕਾਂਗਰਸ ’ਚ ਪਹਿਲੀ ਵਾਰ ਚੁਣੇ ਗਏ ਸਨ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ’ਚ ਹੀ ਨਹ ਸਗੋਂ ਵਿਦੇਸ਼ ਨੀਤੀ, ਰਾਸ਼ਟਰੀ ਸੁਰੱਖਿਆ, ਵਾਤਾਵਰਨ, ਵਪਾਰਕ ਤੇ ਨਿਰਮਾਣ ਨੌਕਰੀਆਂ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ’ਤੇ ਰਾਸ਼ਟਰੀ ਪੱਧਰ ’ਤੇ ਪਛਾਣ ਬਣਾਈ। 117ਵੀਂ ਕਾਂਗਰਸ ’ਚ ਉਪ-ਪ੍ਰਧਾਨ ਵਜੋਂ ਕੰਮ ਕਰਨ ਤੋਂ ਬਾਅਦ ਉਹ 118ਵੀਂ ਕਾਂਗਰਸ ਲਈ ਕਾਕਸ ਦੇ ਡੈਮੋਕ੍ਰੇਟਿਕ ਮੀਤ ਪ੍ਰਧਾਨ ਬਣ ਸਕਦੇ ਹਨ।        (ਪੀਟੀਆਈ)
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement