ਐਸਆਈਟੀ ਵਲੋਂ ਸੋਦਾ ਸਾਧ ਅਤੇ ਡੇਰੇ ਦੇ ਪ੍ਰਬੰਧਕਾਂ ਦੀ ਸਟੇਟਸ ਰਿਪੋਰਟ ਹਾਈ ਕੋਰਟ ’ਚ ਪੇਸ਼ : ਪਰਮਾਰ
Published : Dec 18, 2021, 12:24 am IST
Updated : Dec 18, 2021, 12:24 am IST
SHARE ARTICLE
image
image

ਐਸਆਈਟੀ ਵਲੋਂ ਸੋਦਾ ਸਾਧ ਅਤੇ ਡੇਰੇ ਦੇ ਪ੍ਰਬੰਧਕਾਂ ਦੀ ਸਟੇਟਸ ਰਿਪੋਰਟ ਹਾਈ ਕੋਰਟ ’ਚ ਪੇਸ਼ : ਪਰਮਾਰ

ਕੋਟਕਪੂਰਾ, 17 ਦਸੰਬਰ (ਗੁਰਿੰਦਰ ਸਿੰਘ) : ਬਹਿਬਲ ਕਲਾਂ ਗੋਲੀਕਾਂਡ ਵਿਚ ਨਾਮਜ਼ਦ ਪੁਲਿਸ ਅਧਿਕਾਰੀਆਂ ਵਲੋਂ ਮੁਕੱਦਮੇ ਵਿਚ ਦਿਤੀਆਂ ਦਰਖ਼ਾਸਤਾਂ ਦੀ ਅੱਜ ਬਹਿਸ ਨਹੀਂ ਹੋ ਸਕੀ, ਕਿਉਂਕਿ ਬਾਰ ਕੌਂਸਲ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਬਾਰ ਐਸੋਸੀਏਸ਼ਨ ਫਰੀਦਕੋਟ ਦੀ ਪ੍ਰਧਾਨਗੀ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰ ਕੇ ਵਕੀਲਾਂ ਨੇ ਅਦਾਲਤ ਵਿਚ ਜਾਣ ਤੋਂ ਗੁਰੇਜ ਕੀਤਾ ਅਤੇ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 21 ਦਸੰਬਰ ਤਕ ਮੁਲਤਵੀ ਕਰ ਦਿਤੀ। ਅਦਾਲਤ ਵਿਚ ਸੁਣਵਾਈ ਦੌਰਾਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ,  ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਸਾਬਕਾ ਐਸਐਚਉ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਵੀ ਹਾਜ਼ਰ ਸਨ। ਦੂਜੇ ਪਾਸੇ ਬੇਅਦਬੀ ਮਾਮਲਿਆਂ ਦੀ ਪੜਤਾਲ ਕਰ ਰਹੀ ਐਸਆਈਟੀ ਨੇ ਸੋਦਾ ਸਾਧ ਸਮੇਤ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਵਾਈਸ ਚੇਅਰਮੈਨ ਡਾ. ਨੈਨ ਤੋਂ ਹੋਈ ਪੁੱਛ-ਪੜਤਾਲ ਦੀ ਸਟੇਟਸ ਰਿਪੋਰਟ ਹਾਈਕੋਰਟ ’ਚ ਪੇਸ਼ ਕਰ ਦਿਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਇਸ ਮਾਮਲੇ ’ਚ ਜਲਦ ਸੁਣਵਾਈ ਕਰ ਸਕਦੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਐਸਆਈਟੀ ਨੇ ਅਪਣੀ ਰਿਪੋਰਟ ’ਚ ਦਾਅਵਾ ਕੀਤਾ ਕਿ ਡੇਰਾ ਮੁਖੀ ਅਤੇ ਡਾ. ਨੈਨ ਨੇ ਪੁੱਛ-ਪੜਤਾਲ ’ਚ ਸਹਿਯੋਗ ਨਹੀਂ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਜਾਂਚ ਟੀਮ ਡਾ. ਨੈਨ ਨੂੰ ਬੇਅਦਬੀ ਕਾਂਡ ’ਚ ਮੁਲਜਮ ਵਜੋਂ ਨਾਮਜ਼ਦ ਕਰ ਸਕਦੀ ਹੈ। ਜਾਂਚ ਟੀਮ ਨੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੋਦਾ ਸਾਧ ਤੋਂ ਪੁੱਛ-ਪੜਤਾਲ ਕਰਨ ਲਈ ਦੋ ਵਾਰ ਸੁਨਾਰੀਆ ਜੇਲ (ਰੋਹਤਕ) ਦਾ ਦੌਰਾ ਕੀਤਾ ਹੈ। ਐਸਆਈਟੀ ਦੇ ਮੁਖੀ ਆਈ ਜੀ ਐਸਪੀਐਸ ਪਰਮਾਰ ਮੁਤਾਬਕ ਜਾਂਚ ਟੀਮ ਨੇ ਬੇਅਦਬੀ ਕਾਂਡ ’ਚ ਡੇਰਾ ਮੁਖੀ ਅਤੇ ਡੇਰੇ ਦੇ ਬਾਕੀ ਪ੍ਰਬੰਧਕਾਂ ਤੋਂ ਹੋਈ ਪੁੱਛ-ਪੜਤਾਲ ਸਬੰਧੀ ਹਾਈਕੋਰਟ ’ਚ ਦੂਜੀ ਵਾਰ ਅਪਣੀ ਰਿਪੋਰਟ ਪੇਸ਼ ਕੀਤੀ ਹੈ। ਹਾਲਾਂਕਿ ਡੇਰੇ ਦੀ ਚੇਅਰਪਰਸਨ ਡਾ. ਵਿਪਾਸਨਾ ਅਜੇ ਤਕ ਜਾਂਚ ਟੀਮ ਨੂੰ ਨਹੀਂ ਮਿਲੀ। ਪੁੱਛ-ਪੜਤਾਲ ਮਗਰੋਂ ਜਾਂਚ ਟੀਮ ਨੂੰ ਪਤਾ ਲੱਗਾ ਹੈ ਕਿ 18 ਮਹੀਨੇ ਤੋਂ ਵਿਪਾਸਨਾ ਡੇਰੇ ’ਚੋਂ ਗ਼ਾਇਬ ਹੈ।
 

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement