ਕਿਸਾਨਾਂ ਲਈ ਮਦਦਗਾਰ ਹੋਣਗੇ ਖੇਤੀ ਕਾਨੂੰਨ: ਖੇਤੀਬਾੜੀ ਮੰਤਰੀ ਤੋਮਰ
Published : Jan 19, 2021, 12:34 am IST
Updated : Jan 19, 2021, 12:34 am IST
SHARE ARTICLE
image
image

ਕਿਸਾਨਾਂ ਲਈ ਮਦਦਗਾਰ ਹੋਣਗੇ ਖੇਤੀ ਕਾਨੂੰਨ: ਖੇਤੀਬਾੜੀ ਮੰਤਰੀ ਤੋਮਰ

ਨਵੀਂ ਦਿੱਲੀ, 18 ਜਨਵਰੀ: ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਅਤੇ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ‘ਮਹਿਲਾ ਕਿਸਾਨ ਦਿਵਸ’ ਮਨਾਇਆ। ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ 54 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੀ ਅਗਵਾਈ ਅੱਜ ਬੀਬੀਆਂ ਨੇ ਕੀਤੀ। ਸਿੰਘੂ ਸਰਹੱਦ ’ਤੇ ਮੰਚ ਦਾ ਸੰਚਾਲਨ ਅਤੇ ਸਾਰੇ ਮੁੱਖ ਕੰਮ ਬੀਬੀ ਆਗੂਆਂ ਅਤੇ ਵਰਕਰਾਂ ਨੇ ਸੰਭਾਲਿਆ। 
ਇਸੇ ਵਿਚਕਾਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਨੇ ਨਵੇਂ ਖੇਤੀ ਸੁਧਾਰ ਕਾਨੂੰਨ ਬਣਾਏ ਹਨ। ਸਰਕਾਰ ਦੇ ਖੇਤੀ ਸੁਧਾਰ ਕਿਸਾਨਾਂ ਲਈ ਕਾਫੀ ਮਦਦਗਾਰ ਸਾਬਤ ਹੋਣਗੇ ਅਤੇ ਇਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਉਠੇਗਾ। 
ਤੋਮਰ ਨੇ ਇਹ ਗੱਲ ਖੇਤੀਬਾੜੀ ਸੁਧਾਰਾਂ ’ਤੇ ਬੈਕੁੰਠ ਮਹਿਤਾ ਰਾਸ਼ਟਰੀ ਸਹਿਕਾਰੀ ਪ੍ਰਬੰਧ ਸੰਸਥਾ ਵਲੋਂ ਗ੍ਰਾਮੀਣ ਸਵੈ-ਸੇਵੀ ਸੰਸਥਾਵਾਂ ਦੇ ਸੰਘ ਨਾਲ ਆਯੋਜਿਤ ਨੈਸ਼ਨਲ ਕਾਨਫਰੰਸ ਵਿਚ ਕਹੀ। 
ਤੋਮਰ ਨੇ ਕਿਹਾ ਕਿ ਖੇਤੀ ਦੇਸ਼ ਦੀ ਅਰਥ-ਵਿਵਸਥਾ ਦਾ ਵੱਡਾ ਆਧਾਰ ਹੈ। ਜਦੋਂ-ਜਦੋਂ ਦੇਸ਼ ’ਤੇ ਸੰਕਟ ਆਇਆ, ਉਦੋਂ-ਉਦੋਂ ਪਿੰਡਾਂ ਦੀ ਰਿਵਾਇਤ ਅਤੇ ਅਰਥ-ਵਿਵਸਥਾ ਨੇ ਅਪਣੀ ਸ਼ਕਤੀ ਸਥਾਪਤ ਕੀਤੀ ਹੈ।  (ਏਜੰਸੀ)


ਤੋਮਰ ਨੇ ਦਸਿਆ ਕਿ ਦੇਸ਼ ਦਾ ਵਿਕਾਸ ਹੋਵੇ ਅਤੇ ਭਾਰਤ ਸ਼੍ਰੇਸ਼ਠ ਰਾਸ਼ਟਰ ਦੇ ਰੂਪ ’ਚ ਸਥਾਪਤ ਹੋਵੇ, ਇਸ ਲਈ ਸਰਕਾਰ ਦੇਸ਼ ਵਾਸੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀ ਹੈ। 

ਵੱਡੇ ਅਤੇ ਛੋਟੇ ਕਿਸਾਨਾਂ ਦੇ ਹਾਲਾਤ ਵੱਖ ਹਨ, ਇਸ ਲਈ ਛੋਟੇ ਕਿਸਾਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ, ਸਬਸਿਡੀ, ਐੱਮ. ਐੱਸ. ਪੀ., ਤਕਨਾਲੋਜੀ, ਮਾਰਕੀਟ ਲਿੰਕ ਆਦਿ ਦੇ ਫਾਇਦੇ ਦੇਣ ਲਈ ਸਰਕਾਰ ਨੇ ਕਈ ਉਪਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਫੀ ਲੰਮੇ ਸਲਾਹ-ਮਸ਼ਵਰੇ ਮਗਰੋਂ ਖੇਤੀ ਦੇ ਖੇਤਰ ’ਚ ਕਾਨੂੰਨੀ ਬਦਲਾਅ ਲਿਆਉਣ ਦੀ ਲੋਡ ਮਹਿਸੂਸ ਕਰਦੇ ਹੋਏ ਇਹ ਨਵੇਂ ਕਾਨੂੰਨ ਲਿਆਂਦੇ ਗਏ ਹਨ। (ਏਜੰਸੀ)    
--------------------------

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement