
ਅਤਿਵਾਦੀ ਹੀ ਸਨ ਮਾਰੇ ਤਿੰਨੇ ਨੌਜਵਾਨ: ਆਈਜੀਪੀ ਵਿਜੇ ਕੁਮਾਰ
ਕਿਹਾ, ਅਤਿਵਾਦੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਸਨ ਨੌਜਵਾਨ
ਸ੍ਰੀਨਗਰ, 18 ਜਨਵਰੀ : ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) (ਕਸ਼ਮੀਰ) ਵਿਜੇ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਲਵੀਪੋਰਾ ਵਿਚ ਪਿਛਲੇ ਮਹੀਨੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਤਿੰਨ ਨੌਜਵਾਨ ਅਤਿਵਾਦ ਵਿਚ ਸ਼ਾਮਲ ਸਨ ਅਤੇ ਪੁਲਿਸ ਛੇਤੀ ਹੀ ਉਨ੍ਹਾਂ ਦੇ ਮਾਪਿਆਂ ਨੂੰ ਠੋਸ ਸਬੂਤ ਭੇਜੇਗੀ।
ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਲਗਭਗ 60 ਪ੍ਰਤੀਸ਼ਤ ਸਾਬਤ ਹੋਈ ਹੈ। ਅਸੀਂ ਹੋਰ ਅੰਕੜੇ ਇਕੱਠੇ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯਕੀਨ ਦਿਵਾਵਾਂਗੇ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਹੁਣ ਤਕ ਇਕੱਠੇ ਕੀਤੇ ਗਏ ਮੈਟਾ ਅੰਕੜਿਆਂ ਅਨੁਸਾਰ ਮੁਕਾਬਲੇ ਵਿਚ ਮਾਰੇ ਗਏ ਤਿੰਨ ਜਣੇ ਅਤਿਵਾਦ ਵਿਚ ਸ਼ਾਮਲ ਸਨ। ਉਹ ਅਤਿਵਾਦੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਸਨ। ਸਾਨੂੰ ਕੁਝ ਹੋਰ ਦਿਨ ਦੀ ਲੋੜ ਹੈ ਤਾਕਿ ਅਸੀਂ ਸਬੂਤ ਇਕੱਠੇ ਕਰ ਸਕੀਏ ਅਤੇ ਜੋ ਅਸੀਂ ਪਹਿਲਾਂ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ (ਅਤਿਵਾਦ ਵਿਚ) ਦੇ ਸਾਹਮਣੇ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਯਕੀਨ ਦਿਵਾਵਾਂਗੇ। ਸੁਰੱਖਿਆ ਬਲਾਂ ਨੇ ਕਿਹਾ ਸੀ ਕਿ ਦਸੰਬਰ ਦੇ ਅਖ਼ੀਰਲੇ ਹਫ਼ਤੇ ਸ਼੍ਰੀਨਗਰ ਦੇ ਬਾਹਰੀ ਇਲਾਕੇ ਲਾਵੀਪੋਰਾ ਵਿਖੇ ਹੋਏ ਇਕ ਮੁਕਾਬਲੇ ਵਿਚ ਤਿੰਨ ਸਥਾਨਕ ਅਤਿਵਾਦੀ ਮਾਰੇ ਗਏ ਸਨ। ਹਾਲਾਂਕਿ ਉਨ੍ਹਾਂ ਦੇ ਪਰਵਾਰਾਂ ਨੇ ਦਾਅਵਾ ਕੀਤਾ ਕਿ ਉਹ ਆਮ ਨਾਗਰਿਕ ਸਨ। ਜਦੋਂ ਉਨ੍ਹਾਂ ਨੂੰ ਤਿੰਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸੌਂਪਣ ਦੀ ਮੰਗ ਬਾਰੇ ਪੁਛਿਆ ਗਿਆ ਤਾਂ ਕੁਮਾਰ ਨੇ ਕਿਹਾ ਕਿ ਇਹ ਸਵਾਲ ਉੱਠਦਾ ਨਹੀਂ, ਕਿਉਂਕਿ ਉਨ੍ਹਾਂ ਦੀ ਅਤਿਵਾਦ ਵਿਚ ਸ਼ਮੂਲੀਅਤ ਸਾਬਤ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਦੀਆਂ ਲਾਸ਼ਾਂ ਕੋਵਿਡ -19 ਮਹਾਂਮਾਰੀ ਦੇ ਚਲਦੇ ਨਹੀਂ ਸੌਂਪੀਆਂ ਜਾ ਰਹੀਆਂ। (ਪੀਟੀਆਈ)
, ਕਿਉਂਕਿ ਸਸਕਾਰ ਸਮੇਂ ਲੋਕ ਇਕੱਠੇ ਹੋ ਸਕਦੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰ ਸਕਦੇ ਹਨ।
ਜਦੋਂ ਕੁਮਾਰ ਦੇ ਇਸ ਦੋਸ਼ ਉੱਤੇ ਸਵਾਲ ਕੀਤਾ ਗਿਆ ਕਿ ਆਮਸ਼ੀਪੁਰਾ ਵਿਚ ਰਾਜੌਰੀ ਦੇ ਤਿੰਨ ਵਿਅਕਤੀਆਂ ਦੀ ਕਥਿਤ ਫ਼ਰਜ਼ੀ ਮੁਕਾਬਲਾ ਪੈਸੇ ਦੇ ਲਾਲਚ ਵਿਚ ਹੋਇਆ ਤਾਂ ਉਨ੍ਹਾਂ ਨੇ ਜਵਾਬ ਦਿਤਾ ਕਿ ਪੁਰਸਕਾਰ ਰਾਸ਼ੀ ਕਿਸੇ ਅਧਿਕਾਰੀ ਨੂੰ ਨਹੀਂ, ਸਗੋਂ ਸੂਤਰ ਨੂੰ ਦਿਤੀ ਜਾਂਦੀ ਹੈ। (ਪੀਟੀਆਈ)