
ਦਿੱਲੀ ਸੰਘਰਸ਼ ਤੋਂ ਪਰਤਣ ਤੋਂ ਬਾਅਦ ਨਾਮੀ ਕਬੱਡੀ ਖਿਡਾਰੀ ਕਾਕਾ ਚੌਾਦਾ ਦੀ ਮੌਤ
ਅਮਰਗੜ੍ਹ, 18 ਜਨਵਰੀ (ਮਨਜੀਤ ਸਿੰਘ ਸੋਹੀ): ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਿਹੇ ਕਿਸਾਨ ਮੋਰਚੇ ਵਿਚ ਲਗਾਤਾਰ ਲੋਕ ਸ਼ਹੀਦ ਹੋ ਰਹੇ ਹਨ | ਇਸੇ ਲੜੀ ਤਹਿਤ ਪਿੰਡ ਚੌਾਦੇ ਦਾ ਨਾਮੀ ਕਬੱਡੀ ਖਿਡਾਰੀ ਕਾਕਾ ਚੌਾਦਾ ਵੀ ਇਸ ਘੋਲ ਦੌਰਾਨ ਅਪਣੀ ਕਿਮਤੀ ਜਾਨ ਗੁਆਹ ਬੈਠਾ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਬੱਡੀ ਖਿਡਾਰੀ ਸਰਭਾ ਚੌਾਦਾ ਅਤੇ ਪਰਦੀਪ ਢਢੋਲੀ ਨੇ ਕਿਹਾ ਕੀ ਕਬੱਡੀ ਖਿਡਾਰੀ ਕਾਕਾ ਚੌਾਦਾ ਨੇ ਨਿੱਕੀ ਉਮਰ ਤੋਂ ਹੀ ਕਬੱਡੀ ਵਿਚ ਨਾਮੀ ਪਲੇਅਰ ਬਣ ਪਿੰਡ ਅਤੇ ਇਲਾਕੇ ਦਾ ਨਾਮ ਉੱਚਾ ਕਰ ਚੁੱਕਿਆ ਸੀ | ਪਰ ਕਈ ਕਬੱਡੀ ਕੱਪਾ ਤੇ ਅਪਣਾ ਨਾਮ ਚਮਕਾਉਣ ਦੇ ਬਾਵਜੂਦ ਪਰਵਾਰਕ ਪਿਛੋਕੜ ਨਿਮਨ ਕਿਸਾਨੀ ਵਾਲਾ ਹੋਣ ਕਾਰਨ ਘਰੇਲੂ ਹਾਲਤ ਬੇਹੱਦ ਮਾੜੀ ਸੀ | ਖੇਡ ਦੇ ਨਾਲ ਨਾਲ ਕਾਕਾ ਚੌਾਦਾ ਖੇਤੀ ਕਾਨੂੰਨਾਂ ਵਿਰੁਧ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਆ ਰਿਹਾ ਹੈ | ਹੁਣ ਵੀ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤ ਉਹ 26 ਜਨਵਰੀ ਦੇ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿਚ ਨੌਜਵਾਨਾਂ ਦੀਆਂ ਮੀਟਿੰਗਾ ਕਰਵਾ ਰਿਹਾ ਸੀ | ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਵੀ ਕਾਫ਼ੀ ਵਿਗੜ ਗਈ ਸੀ | ਕਲ ਰਾਤ ਅਚਾਨਕ ਸੀਨੇ ਵਿਚ ਦਰਦ ਉਠਨ ਕਾਰਨ ਸਿਹਤ ਜ਼ਿਅਦਾ ਵਿਗੜ ਗਈ ਅਤੇ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ | ਕਬੱਡੀ ਖਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਜਿਸ ਨੇ ਪਹਿਲਾਂ ਵੀ ਸਾਡੇ 100 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪੰਹੁਚਾ ਦਿਤਾ |
ਇਸ ਮੌਕੇ ਕਬੱਡੀ ਖਿਡਾਰੀਆਂ ਨੇ ਮੰਗ ਕੀਤੀ ਕਿ ਕਾਕਾ ਚੌਾਦਾ ਦੇ ਪਰਵਾਰ ਨੂੰ ਸਰਕਾਰ ਵਲੋਂ ਮੁਆਵਜ਼ਾ ਦਿਤਾ ਜਾਵੇ | ਇਸ ਮੌਕੇ ਕਬੱਡੀ ਖਿਡਾਰੀ ਜਗਦੀਪ ਸਿੰਘ ਜੁਗਨੂ, ਪ੍ਰਭਦੀਪ ਸਿੰਘ ਪੱਬਾਂimage ਧੂਰਕੋਟ, ਲਸਾੜਾ, ਗੱਗੀ ਜਰਗੜੀ, ਸਿੰਗਾਰਾ ਹੌਲ ਅਤੇ ਲਾਡੀ ਨੱਥੋਹੇੜੀ ਹਾਜ਼ਰ ਸਨ |
ਫੋਟੋ ਨੰ 18 ਅੇਸੳੈਨਜੀ 25