
ਸੋਨੀਆ ਤੇ ਰਾਹੁਲ ਗਾਂਧੀ ਨੂੰ ਮਿਲੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ
ਨਵੀਂ ਦਿੱਲੀ, 18 ਜਨਵਰੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦਿਆਂ ਕਿਸਾਨਾਂ ਦੇ ਅੰਦੋਲਨ ਅਤੇ ਨਵੇਂ ਲੋਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ।
ਸੂਤਰਾਂ ਅਨੁਸਾਰ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਇਸ ਬੈਠਕ ਦੌਰਾਨ ਕਾਂਗਰਸ ਦੇ ਝਾਰਖੰਡ ਮਾਮਲਿਆਂ ਦੇ ਇੰਚਾਰਜ ਆਰ ਪੀ ਐਨ ਸਿੰਘ ਵੀ ਮੌਜੂਦ ਸਨ।
ਸੂਤਰਾਂ ਨੇ ਦਸਿਆ ਕਿ ਇਸ ਮੀਟਿੰਗ ਵਿਚ ਝਾਰਖੰਡ ਮੰਤਰੀ ਮੰਡਲ ਵਿਚ ਖ਼ਾਲੀ ਅਸਾਮੀਆਂ ਭਰਨ, ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿਚ ਨਿਯੁਕਤੀਆਂ ਕਰਨ ਅਤੇ ਪਿਛਲੇ ਇਕ ਸਾਲ ਤੋਂ ਇਸ ਸਰਕਾਰ ਦੇ ਕੰਮਕਾਜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ।
ਇਸ ਵੇਲੇ ਰਾਜ ਮੰਤਰੀ ਮੰਡਲ ਵਿਚ ਦੋ ਅਸਾਮੀਆਂ ਖ਼ਾਲੀ ਹਨ। ਸ਼ੁਰੂ ਤੋਂ ਹੀ ਮੰਤਰੀ ਮੰਡਲ ਵਿਚ ਇਕ ਜਗ੍ਹਾ ਖ਼ਾਲੀ ਹੈ। ਪਿਛਲੇ ਸਾਲ ਮੰਤਰੀ ਹਾਜੀ ਹੁਸੈਨ ਅੰਸਾਰੀ ਦੀ ਮੌਤ ਨੇ ਇਕ ਹੋਰ ਖ਼ਾਲੀ ਥਾਂ ਛੱਡ ਦਿਤੀ। ਸੋਰੇਨ ਕੈਬਨਿਟ ਵਿਚ ਇਸ ਸਮੇਂ ਕੁਲ 10 ਮੈਂਬਰ ਹਨ।
ਸੂਤਰਾਂ ਨੇ ਦਸਿਆ ਕਿ ਦੋਵਾਂ ਸੀਨੀਅਰ ਕਾਂਗਰਸੀ ਆਗੂਆਂ ਅਤੇ ਸੋਰੇਨ ਵਿਚਕਾਰ ਹੋਈ ਬੈਠਕ ਵਿਚ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਬਾਰੇ ਵੀ ਵਿਚਾਰ-ਵਟਾਂਦਰੇ ਹੋਏ। (ਪੀਟੀਆਈ)