
ਦਿੱਲੀ ਪੁਲਿਸ ਤੈਅ ਕਰੇ, ਰਾਜਧਾਨੀ ਵਿਚ ਕੌਣ ਆਵੇਗਾ ਤੇ ਕੌਣ ਨਹੀਂ
ਸੁਪਰੀਮ ਕੋਰਟ ਅਗਲੀ ਸੁਣਵਾਈ ਬੁਧਵਾਰ ਨੂੰ ਕਰੇਗੀ
aਪ੍ਰਸਤਾਵਿਤ ਟਰੈਕਟਰ-ਟਰਾਲੀ ਰੈਲੀ ਜਾਂ ਗਣਤੰਤਰ ਦਿਵਸ 'ਤੇ ਜਸ਼ਨਾਂ ਅਤੇ ਸਭਾਵਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਾਰਨ ਹੋਰ ਪ੍ਰਕਾਰ ਦੇ ਪ੍ਰਦਰਸ਼ਨਾਂ ਉੱਤੇ ਰੋਕ ਲਗਾਉਣ ਲਈ ਕੇਂਦਰ ਦੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਕੋਲ ਇਸ ਮਾਮਲੇ ਨਾਲ ਨਜਿੱਠਣ ਦਾ ਪੂਰਾ ਅਧਿਕਾਰ ਹੈ | ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਐਲ ਨਾਗੇਸ਼ਵਰਾ ਰਾਉ ਅਤੇ ਜਸਟਿਸ ਵਿਨੀਤ ਸਰਨ ਦੀ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਦੌਰਾਨ ਕੇਂਦਰ ਨੂੰ ਕਿਹਾ ਕਿ ਕੀ ਸੁਪਰੀਮ ਕੋਰਟ ਇਹ ਦੱਸੇਗੀ ਕਿ ਪੁਲਿਸ ਦੀਆਂ ਸ਼ਕਤੀਆਂ ਕੀ
ਹਨ ਅਤੇ ਉਹ ਇਨ੍ਹਾਂ ਦੀ ਵਰਤੋਂ ਕਿਵੇਂ ਕਰਨਗੇ? ਅਸੀਂ ਤੁਹਾਨੂੰ ਇਹ ਨਹੀਂ ਦੱਸਣ ਜਾ ਰਹੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ |
ਬੈਂਚ ਨੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ 20 ਜਨਵਰੀ ਨੂੰ ਕਰੇਗੀ |
ਬੈਂਚ ਨੇ ਕਿਹਾ ਕਿ ਦਿੱਲੀ ਵਿਚ ਦਾਖ਼ਲੇ ਦਾ ਮਾਮਲਾ ਕਾਨੂੰਨ ਵਿਵਸਥਾ ਨਾਲ ਜੁੜਿਆ ਹੋਇਆ ਹੈ ਅਤੇ ਪੁਲਿਸ ਇਸ ਬਾਰੇ ਫ਼ੈਸਲਾ ਲਵੇਗੀ | ਬੈਂਚ ਨੇ ਕਿਹਾ ਕਿ ਅਟਾਰਨੀ ਜਨਰਲ, ਅਸੀਂ ਕੇਸ ਦੀ ਸੁਣਵਾਈ ਮੁਲਤਵੀ ਕਰ ਰਹੇ ਹਾਂ ਅਤੇ ਤੁਹਾਨੂੰ ਇਸ ਮਾਮਲੇ ਨਾਲ ਨਜਿੱਠਣ ਦਾ ਪੂਰਾ ਅਧਿਕਾਰ ਹੈ |
ਕੇਂਦਰ ਨੇ ਦਿੱਲੀ ਪੁਲਿਸ ਰਾਹੀਂ ਦਾਇਰ ਕੀਤੀ ਇਕ ਪਟੀਸ਼ਨ ਵਿਚ ਕਿਹਾ ਹੈ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਪ੍ਰਸਤਾਵਿਤ ਰੈਲੀ ਜਾਂ ਪ੍ਰਦਰਸ਼ਨਾਂ ਰਾਹੀਂ ਵਿਘਨ ਪਾਉਣ ਦੀ ਕੋਸ਼ਿਸ਼ ਦੇਸ਼ ਲਈ ਸ਼ਰਮਿੰਦਗੀ ਦਾ ਕਾਰਨ ਬਣੇਗਾ | ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਪੁਲਿਸ ਨੂੰ ਵੀ ਇਹੀ ਕਰਨਾ ਪੈਣਾ ਹੈ ਅਤੇ ਦਿੱਲੀ ਵਿਚ ਦਾਖ਼ਲ ਹੋਣ imageਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਕਿਉਾਕਿ ਅਦਾਲਤ ਪਹਿਲੀ ਅਥਾਰਟੀ ਨਹੀਂ ਹੈ | ਬੈਂਚ ਨੇ ਵੇਣੂਗੋਪਾਲ ਨੂੰ ਦਸਿਆ ਕਿ ਸੁਪਰੀਮ ਕੋਰਟ ਖੇਤੀਬਾੜੀ ਕਾਨੂੰਨਾਂ ਦੇ ਕੇਸ ਦੀ ਸੁਣਵਾਈ ਕਰ ਰਹੀ ਹੈ ਅਤੇ ਅਸੀਂ ਪੁਲਿਸ ਦੀਆਂ ਸ਼ਕਤੀਆਂ ਬਾਰੇ ਕੁਝ ਨਹੀਂ ਕਿਹਾ | (ਏਜੰਸੀ)