
ਪੁਲਿਸ ਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਦੌਰਾਨ ਗਰੋਹ ਦੇ ਇਕ ਮੈਂਬਰ ਦੀ ਮੌਤ, ਚਾਰ ਜ਼ਖ਼ਮੀ
ਪੰਜਾਬ ਹੋਮ ਗਾਰਡ ਦੇ ਦੋ ਜਵਾਨ ਵੀ ਹੋਏ ਜ਼ਖ਼ਮੀ
ਪੱਟੀ, 18 ਜਨਵਰੀ (ਅਜੀਤ ਘਰਿਆਲਾ/ਪ੍ਰਦੀਪ) : 24 ਘੰਟਿਆਂ ਤੋਂ ਜ਼ਿਲ੍ਹਾ ਤਰਨਤਾਰਨ ਅੰਦਰ ਪੰਜ ਕਾਰ ਸਵਾਰਾਂ ਨੇ ਦਹਿਸ਼ਤ ਫ਼ੈਲਾਉਾਦਿਆਂ ਪਟਰੌਲ ਪੰਪਾਂ 'ਤੇ ਗੋਲੀਆਂ ਚਲਾ ਕੇ ਪੈਸਿਆਂ ਦੀ ਲੁੱਟ-ਖੋਹ ਕੀਤੀ ਸੀ ਅਤੇ ਸੋਮਵਾਰ ਨੂੰ ਫਿਰ ਸਵੇਰੇ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਲੁਟੇਰਿਆਂ ਨੇ ਥਾਣਾ ਚੋਹਲਾ ਸਾਹਿਬ ਅਧੀਨ ਇਕ ਕਾਰ ਖੋਹੀ ਅਤੇ ਲੁੱਟਾਂ-ਖੋਹਾਂ ਕਰਦੇ ਹੋਏ ਪੱਟੀ ਵਲ ਨੂੰ ਆ ਗਏ |
ਜ਼ਿਲ੍ਹਾ ਤਰਨਤਾਰਨ ਪੁਲਿਸ ਨੇ ਉਕਤ ਗਰੋਹ ਨੂੰ ਪੁਲਿਸ ਨੇ ਚਾਰੇ ਪਾਸਿਉਾ ਘੇਰ ਲਿਆ ਜਦ ਉਕਤ ਲੁਟੇਰੇ ਸਰਹਾਲੀ ਰੋਡ ਤੋਂ ਪੱਟੀ ਨੂੰ ਆ ਕੇ ਪਿੰਡ ਜੌੜੇ ਦੇ ਅੱਡੇ ਤੋਂ ਫਿਰ ਲੁੱਟ ਕਰਨ ਲੱਗੇ ਤਾਂ ਸਾਹਮਣੇ ਤੋਂ ਪੁਲਿਸ ਥਾਣਾ ਸਿਟੀ ਦੇ ਮੁਖੀ ਐਸ.ਆਈ. ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਗਏੇ ਅਤੇ ਲੁਟੇਰਿਆਂ ਨੂੰ ਘੇਰਾ ਪਾ ਲਿਆ |
ਲੁਟੇਰਿਆਂ ਨੇ ਪੁਲਿਸ ਉਪਰ ਗੋਲੀ ਚਲਾਈ ਅਤੇ ਨੇੜੇ ਹੀ ਮਾਹੀ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਗਮ 'ਚ ਵੜ ਗਏ | ਪੁਲਿਸ ਪਾਰਟੀ ਨੇ ਪੈਲੇਸ ਨੂੰ ਘੇਰਾ ਪਾ ਲਿਆ, ਦੋਵੇਂ ਪਾਸਿਉਾ ਗੋਲੀ ਚੱਲਣ ਲੱਗ ਪਈ ਤਾਂ ਲੁਟੇਰੇ ਗੱਡੀਆਂ ਦਾ ਆਸਰਾ ਲੈ ਕੇ ਪੈਲੇਸ ਦੇ ਪਿਛਲੇ ਪਾਸੇ ਸਰ੍ਹੋਂ ਦੇ ਖੇਤਾਂ ਵਿਚ ਜਾ ਵੜੇ | ਖੇਤਾਂ ਵਿਚ ਦੋਵੇਂ ਪਾਸਿਉਾ ਦੋ ਘੰਟੇ ਹੋਈ ਗੋਲੀਬਾਰੀ ਦੌਰਾਨ ਲੁਟੇਰਿਆਂ ਦੇ ਇਥ ਸਾਥੀ ਦੀ ਮੌਤ ਹੋ ਗਈ, ਜਦਕਿ ਚਾਰ ਜਣੇ ਜ਼ਖ਼ਮੀ ਹੋ ਗਏ | ਇਸ ਦੌਰਾਨ ਪੰਜਾਬ ਹੋਮ ਗਾਰਡ ਦੇ ਦੋ ਜਵਾਨ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ |
ਮਿ੍ਤਕ ਲੁਟੇਰੇ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ ਵਾਸੀ ਜੱਟਾ ਅਤੇ ਜਖਮੀਆਂ ਵਿੱਚ ਸੁਖਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਨਕਪੁਰਾ, ਰਾਜਵਿੰਦਰ ਸਿੰਘ ਉਰਫ ਰਾਜੂ ਚੋਹਲਾ, ਗੁਰਮੀਤ ਸਿੰਘ ਗੋਪੀ ਵਾਸੀ ਭੁੱਲਰ ਥਾਣਾ ਸਦਰ ਤਰਨਤਾਰਨ, ਜੱਗੀ ਵਾਸ ਨੌਸ਼ਹਿਰਾ ਪੰਨੂਆਂ ਵਜੋ ਹੋਈ ਅਤੇ ਮਿ੍ਤਕ ਗੋਪੀ ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਹੈ | ਇਨ੍ਹਾਂ ਕੋਲੋਂ ਪੁਲਿਸ ਨੇ ਮੌਕੇ ਚਾਰ ਪਿਸਟਲ, ਇਕ ਲੱਖ ਰੁਪਏ ਨਗਦ, ਇਕ ਪੁੜੀ ਹੈਰੋਇਨ, ਨਸ਼ੇ ਦੀਆਂ ਦਵਾਈਆਂ ਮਿਲੀਆਂ ਹਨ | ਇਨ੍ਹਾਂ ਲੁਟੇਰਿਆਂ ਵਿਰੁਧ ਪਹਿਲਾਂ ਵੀ ਕਰੀਬ 30 ਤੋਂ ਵੱਧ ਮੁਕੱਦਮੇ ਦਰਜ ਹਨ |
ਮੁੱਖ ਮੰਤਰੀ ਨੇ ਹੋਮਗਾਰਡ ਜਵਾਨਾਂ ਦੇ ਜਲਦ ਸਿਹਤਯਾਬ ਹੋਣ ਲਈ ਕੀਤੀ ਅਰਦਾਸ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੀ ਫੇਸਬੁੱਕ ਪੇਜ ਤੋਂ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਖੇ ਪੁਲਿਸ ਤੇ ਲੁਟੇਰਿਆਂ ਨਾਲ ਹੋਏ ਮੁਕਾਬਲੇ 'ਚ ਜ਼ਖ਼ਮੀ ਹੋਏ ਪੰਜਾਬ ਹੋਮ ਗਾਰਡ ਦੇ ਜimageਵਾਨ ਸਰਬਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਅਤੇ ਅਰਦਾਸ ਕੀਤੀ ਕਿ ਇਹ ਜਵਾਨ ਜਲਦ ਸਿਹਤਯਾਬ ਹੋਣ |
18-01
18-04 ਜਖਮੀ ਹੋਮ ਗਾਰਡ ਦਾ ਜਵਾਨ ਸਰਬਜੀਤ ਸਿੰਘ