
ਕਿਸਾਨਾਂ ਦੇ ਡਰੋਂ ਭਾਜਪਾ ਆਗੂ ਗਰੇਵਾਲ ਦੇ ਘਰ ਪੁਲਿਸ ਤਾਇਨਾਤ
ਧਨੌਲਾ, 18 ਜਨਵਰੀ (ਰਾਮ ਸਿੰਘ ਧਨੌਲਾ) : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਘਟਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਦਾਣਾ ਮੰਡੀ ਵਿਖੇ ਮਹਿਲਾ ਦਿਵਸ ਮੌਕੇ ਰੱਖੀ ਰੋਸ ਰੈਲੀ ਨੂੰ ਮੱਦੇਨਜ਼ਰ ਰਖਦਿਆਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਧਨੌਲਾ ਵਿਖੇ ਜੱਦੀ ਘਰ ਅੱਗੇ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ | ਭਾਵੇਂ ਕਿ ਹਰਜੀਤ ਗਰੇਵਾਲ ਦੇ ਘਰ ਵਿਚ ਕੋਈ ਵੀ ਪਰਵਾਰਕ ਮੈਂਬਰ ਨਾ ਰਹਿਣ ਕਰ ਕੇ ਤਾਲਾ ਲਗਿਆ ਹੋਇਆ ਹੈ ਪ੍ਰੰਤੂ ਫੇਰ ਵੀ ਪੁਲਿਸ ਪ੍ਰਸ਼ਾਸਨ ਵਲੋਂ ਘਰ ਦੀ ਰਾਖੀ ਵਧਾਈ ਗਈ ਹੈ |
ਧਨੌਲਾ ਦੇ ਮੇਨ ਬਾਜ਼ਾਰ ਤੋਂ ਇਲਾਵਾ ਗਰੇਵਾਲ ਦੇ ਘਰ ਨੂੰ ਜਾਂਦੇ ਰਸਤਿਆਂ 'ਤੇ ਵੀ ਭਾਰੀ ਪੁਲਿਸ ਫ਼ੋਰਸ ਲਗਾਈ ਹੋਈ ਹੈ |
18---2ਏ
image