ਜਿੰਨਾ ਚਿਰ ਠੇਕੇਦਾਰੀ ਸਿਸਟਮ ਮੌਜੂਦ ਹੈ, ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੇਗੀ : ਸਿੱਧੂ
Published : Jan 19, 2022, 7:52 am IST
Updated : Jan 19, 2022, 7:52 am IST
SHARE ARTICLE
image
image

ਜਿੰਨਾ ਚਿਰ ਠੇਕੇਦਾਰੀ ਸਿਸਟਮ ਮੌਜੂਦ ਹੈ, ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੇਗੀ : ਸਿੱਧੂ

ਕਿਹਾ, ਮੁਕੰਮਲ ਸਰਕਾਰੀ ਕੰਟਰੋਲ ਹੀ ਇਕੋ ਇਕ ਹੱਲ

ਚੰਡੀਗੜ੍ਹ, 18 ਜਨਵਰੀ (ਸਪੋਕਸਮੈਨ ਵੈਬ): ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਵਿਚ 10 ਤੋਂ 12 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ | ਇਸ ਬਾਰੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਦੋਂ ਸਵੇਰੇ ਖ਼ਬਰਾਂ ਦੇਖੀਆਂ ਤਾਂ ਮਾਈਨਿੰਗ ਬਾਰੇ ਕਾਫ਼ੀ ਕੁੱਝ ਕਿਹਾ ਜਾ ਰਿਹਾ ਸੀ |
ਉਨ੍ਹਾਂ ਕਿਹਾ,''ਮੈਂ ਇਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਮਾਡਲ ਦੀ ਗੱਲ ਕਰਾਂਗਾ | ਜਿਹੜੀ ਮੇਰੀ ਪੁਰਾਣੀ ਤਮੰਨਾ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾਵਾਂਗਾ | ਜਦੋਂ ਤਕ ਇਹ ਠੇਕੇਦਾਰੀ ਸਿਸਟਮ ਹੈ ਅਤੇ ਪੰਜਾਬ ਦਾ ਜ਼ਮੀਰ ਠੇਕੇਦਾਰਾਂ ਨੂੰ  ਵੇਚਿਆ ਹੈ ਅਤੇ ਠੇਕੇਦਾਰ ਫ਼ਰੰਟਮੈਨ ਬਣਾ ਕੇ ਵੱਡੇ ਲੋਕ 'ਅਸਾਨ ਪੈਸੇ' ਖਾਣ ਨੂੰ  ਫਿਰਦੇ ਹਨ | ਉਦੋਂ ਤਕ ਪੰਜਾਬ ਦਾ ਭਲਾ ਨਹੀਂ ਹੋਵੇਗਾ | ਪੰਜਾਬ ਸਟੇਟ ਸੈਂਡ ਮਾਈਨਿੰਗ ਕਾਰਪੋਰੇਸ਼ਨ ਇਸ ਦਾ ਇਲਾਜ ਹੈ | ਠੇਕੇਦਾਰੀ ਸਿਸਟਮ ਨੂੰ  ਜੜ੍ਹ ਤੋਂ ਪੁੱਟਣਾ ਪਵੇਗਾ |'' ਉਨ੍ਹਾਂ ਕਿਹਾ ਕਿ ਤੇਲੰਗਾਨਾ ਨੇ ਜਦੋਂ ਠੇਕੇਦਾਰੀ ਸਿਸਟਮ ਨਾਲ ਪਹਿਲੇ ਸਾਲ ਰੇਤ ਮਾਈਨਿੰਗ ਕੀਤੀ ਸੀ ਅਤੇ ਇਸ ਲਈ ਉਨ੍ਹਾਂ ਨੂੰ  ਐਵਾਰਡ ਵੀ ਮਿਲਿਆ ਸੀ |
ਠੇਕੇਦਾਰੀ ਸਿਸਟਮ ਨਾਲ ਹੀ ਉਨ੍ਹਾਂ ਨੇ 10 ਕਰੋੜ ਰੁਪਏ ਕਮਾਏ ਸਨ ਅਤੇ ਜਦੋਂ ਠੇਕੇਦਾਰੀ ਸਿਸਟਮ 'ਤੇ ਪਾਬੰਦੀ ਲਗਾਈ ਗਈ ਤਾਂ ਅਗਲੇ ਤਿੰਨ ਸਾਲਾਂ ਵਿਚ ਉਨ੍ਹਾਂ 2400 ਕਰੋੜ ਰੁਪਏ ਕਮਾਏ | ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਹ ਹੀ ਸ਼ਰਾਬ ਦੇ ਠੇਕੇ ਕੇਜਰੀਵਾਲ ਚਲਾ ਰਿਹਾ ਹੈ | 75-25 ਇਥੇ ਚਲਦੇ ਰਹੇ ਹਨ |   ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਅਲੱਗ ਨਹੀਂ ਸਗੋਂ ਇਹ ਹੀ ਟਰਾਂਸਪੋਰਟ ਮਾਫ਼ੀਆ ਹੈ | ਉਨ੍ਹਾਂ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ ਇਕ-ਦੂਜੇ ਨਾਲ ਜੁੜੇ ਹਨ | ਅਸੀਂ ਰੇਤ ਦਾ ਮੁੱਲ ਤੈਅ ਕਰਾਂਗੇ ਅਤੇ ਰੇਤ ਦਾ ਮੁੱਲ ਤੈਅ ਕਰਨ ਨਾਲ ਮਾਫ਼ੀਆ 'ਤੇ ਨਕੇਲ ਲੱਗੇਗੀ | ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਗੁੰਡਾ ਟੈਕਸ ਹਟਾਵਾਂਗੇ ਤੇ ਜੀ.ਐੱਸ.ਟੀ. ਨਾਲ ਸੂਬੇ ਦੀ ਆਮਦਨ ਹੋਵੇਗੀ | ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਾਲ ਦਾ ਘੱਟ ਤੋਂ ਘੱਟ ਤਿੰਨ ਚਾਰ ਸੌ ਕਰੋੜ ਰੁਪਏ ਆਉਣਗੇ ਅਤੇ ਇਸ ਨਾਲ ਸੂਬੇ ਨੂੰ  ਅਮੀਰ ਬਣਾਵਾਂਗੇ | ਇਸ ਤੋਂ ਇਲਾਵਾ ਦੋ ਤੋਂ ਤਿੰਨ ਹਜ਼ਾਰ ਰੁਪਏ ਰੇਤ ਦਾ ਮੁਲ ਤੈਅ ਕਰ ਕੇ ਇਕੱਠਾ ਕੀਤਾ ਜਾਵੇਗਾ |
ਸਿੱਧੂ ਨੇ ਕਿਹਾ, ''ਰੇਤ ਦੀ ਖੁਦਾਈ 'ਤੇ ਮੁਕੰਮਲ ਸਰਕਾਰੀ ਕੰਟਰੋਲ ਹੀ ਇਕੋ ਇਕ ਹੱਲ ਹੈ | ਪੰਜਾਬ ਮਾਡਲ ਠੇਕੇਦਾਰੀ ਪ੍ਰਣਾਲੀ ਨੂੰ  ਖ਼ਤਮ ਕਰਨ ਅਤੇ ਤੈਅ ਰੇਟ, ਵਜ਼ਨ ਅਤੇ ਮਿਟੀ 'ਤੇ ਰੇਤ ਵੇਚਣ ਲਈ ਪੰਜਾਬ ਰਾਜ ਮਾਈਨਿੰਗ ਕਾਰਪੋਰੇਸ਼ਨ ਬਣਾਉਣ ਦੀ ਵਕਾਲਤ ਕਰਦਾ ਹੈ | ਜਿੰਨਾ ਚਿਰ ਠੇਕੇਦਾਰੀ ਸਿਸਟਮ ਮੌਜੂਦ ਹੈ, ਲੋਕਾਂ ਨੂੰ  ਸਸਤੀ ਰੇਤ ਨਹੀਂ ਮਿਲੇਗੀ |''
ਪੰਜਾਬ ਵਿਚ  ਦੀ ਛਾਪੇਮਾਰੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਤੱਥ ਸਾਬਤ ਨਹੀਂ ਹੁੰਦੇ ਉਦੋਂ ਤੱਕ ਰੇਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੋਸ਼ੀ ਹਨ | ਸਾਡੇ ਸਾਬਕਾ ਮੁੱਖ ਮੰਤਰੀ 'ਤੇ ਵੀ ਛਾਪੇਮਾਰੀ ਹੀ ਹੋਈ ਸੀ | ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ ਜਿਸ 'ਤੇ ਕਾਰਵਾਈ ਹੋ ਰਹੀ ਹੈ |

 

SHARE ARTICLE

ਏਜੰਸੀ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement