
ਮ੍ਰਿਤਕ ਆਪਣੇ ਪਿੱਛੇ ਛੋਟੇ ਭਰਾ ਤੇ ਰੋਂਦੇ ਕੁਰਲਾਉਂਦੇ ਦਾਦਾ-ਦਾਦੀ ਨੂੰ ਛੱਡ ਗਿਆ।
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-38 'ਚ ਚੱਲ ਰਹੇ ਕੱਵਾਲੀਆਂ ਦੇ ਪ੍ਰੋਗਰਾਮ ਦੌਰਾਨ ਇੱਕ ਨੌਜਵਾਨ ਦਾ ਕੁੱਝ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜ਼ਖਮੀ ਮੁੰਡੇ ਨੂੰ ਤੁਰੰਤ ਪੀ. ਜੀ. ਆਈ. ਦੇ ਟਰੋਮਾ ਵਾਰਡ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮ੍ਰਿਤਕ ਦੀ ਪਛਾਣ 23 ਸਾਲਾ ਸਾਹਿਲ ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਸੈਕਟਰ-38 'ਚ ਪ੍ਰਾਈਵੇਟ ਨੌਕਰੀ ਕਰਦਾ ਸੀ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਹਿਲ ਦੇ ਪਰਿਵਾਰ ਨੂੰ ਜਦੋਂ ਉਸ ਦੇ ਕਤਲ ਦੀ ਖ਼ਬਰ ਮਿਲੀ ਤਾਂ ਜਦੋਂ ਤੱਕ ਉਹ ਮ੍ਰਿਤਕ ਸਾਹਿਲ ਕੋਲ ਪਹੁੰਚੇ ਤਾਂ ਉਹ ਲਹੂ ਲੁਹਾਨ ਹੋਇਆ ਪਿਆ ਸੀ। ਜਦੋਂ ਉਸਨੂੰ ਪੀਜੀਆਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਆਪਣੇ ਦਾਦਾ ਦਾਦੀ ਨਾਲ ਰਹਿੰਦਾ ਸੀ ਉਸ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਸੀ। ਉਹ ਆਪਣੇ ਪਿੱਛੇ ਛੋਟੇ ਭਰਾ ਤੇ ਰੋਂਦੇ ਕੁਰਲਾਉਂਦੇ ਦਾਦਾ-ਦਾਦੀ ਨੂੰ ਛੱਡ ਗਿਆ।
ਪੁਲਿਸ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।