
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਨਵੀਂ ਦਿੱਲੀ : ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਕਾਰ ਚਾਲਕ ਨੇ 10 ਤੋਂ 15 ਮੀਟਰ ਤੱਕ ਘਸੀਟਿਆ। ਇਹ ਘਟਨਾ ਦਿੱਲੀ ਏਮਜ਼ ਨੇੜੇ ਵਾਪਰੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਕੱਲ੍ਹ ਦੇਰ ਰਾਤ ਮੈਂ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ ਕਿ ਇੱਕ ਕਾਰ ਦੇ ਡਰਾਈਵਰ ਨੇ ਸ਼ਰਾਬੀ ਹਾਲਤ ਵਿੱਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸਨੂੰ ਫੜਿਆ ਤਾਂ ਉਸ ਨੇ ਕਾਰ ਦੇ ਸ਼ੀਸ਼ੇ ਵਿੱਚ ਮੇਰਾ ਹੱਥ ਬੰਦ ਕਰ ਦਿੱਤਾ ਅਤੇ ਦੂਰ ਤੱਕ ਘਸੀਟਿਆ।
ਹੋਰ ਵੀ ਪੜ੍ਹੋ- ਭਾਰਤ ਜੋੜੋ ਯਾਤਰਾ ਦੌਰਾਨ ਬੋਲੇ ਰਾਜਾ ਵੜਿੰਗ, ਕਿਹਾ-ਇਹ ਯਾਤਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੀ
ਰੱਬ ਨੇ ਮੇਰੀ ਜਾਨ ਬਚਾਈ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਹਾਲ ਸੋਚ ਲਵੋ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਵਾਪਰੀ। ਸਵਾਤੀ ਏਮਜ਼ ਦੇ ਗੇਟ ਨੰਬਰ 2 ਦੇ ਕੋਲ ਸੀ। ਇਸ ਦੌਰਾਨ ਇੱਕ ਕਾਰ ਚਾਲਕ ਨੇ ਉਸ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ।
ਪੜ੍ਹੋ ਖਬਰ- ਤਾਮਿਲਨਾਡੂ: ਪਟਾਕਾ ਫੈਕਟਰੀ ਵਿੱਚ ਹੋਇਆ ਜ਼ੋਰਦਾਰ ਧਮਾਕਾ, ਇੱਕ ਵਿਅਕਤੀ ਦੀ ਮੌਤ
ਜਦੋਂ ਸਵਾਤੀ ਨੇ ਕਾਰ ਚਾਲਕ ਨੂੰ ਝਿੜਕਿਆ ਤਾਂ ਉਸ ਨੇ ਤੁਰੰਤ ਕਾਰ ਦਾ ਸ਼ੀਸ਼ਾ ਉੱਚਾ ਕਰ ਦਿੱਤਾ। ਇਸ ਦੌਰਾਨ ਸਵਾਤੀ ਦਾ ਹੱਥ ਕਾਰ 'ਚ ਫਸ ਗਿਆ ਅਤੇ ਡਰਾਈਵਰ ਉਸ ਨੂੰ 10 ਤੋਂ 15 ਮੀਟਰ ਤੱਕ ਘਸੀਟਦਾ ਲੈ ਗਿਆ। ਪੁਲਿਸ ਅਨੁਸਾਰ ਤੜਕੇ 3.11 ਵਜੇ ਪੀ.ਸੀ.ਆਰ 'ਤੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਚਿੱਟੇ ਰੰਗ ਦੀ ਬਲੇਨੋ ਕਾਰ ਦੇ ਡਰਾਈਵਰ ਨੇ ਇਕ ਔਰਤ ਨੂੰ ਗਲਤ ਇਸ਼ਾਰੇ ਕੀਤੇ ਅਤੇ ਉਸ ਨੂੰ ਏਮਜ਼ ਬੱਸ ਸਟਾਪ ਦੇ ਪਿੱਛੇ ਘਸੀਟ ਕੇ ਲੈ ਗਿਆ, ਪਰ ਔਰਤ ਭੱਜਣ 'ਚ ਕਾਮਯਾਬ ਹੋ ਗਈ |