
ਸ਼ਰਾਬ ਫੈਕਟਰੀ ਦੇ ਮਾਲਕਾਂ 'ਤੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਫਿਰੋਜ਼ਪੁਰ- ਜ਼ੀਰਾ 'ਚ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਲਾਏ ਮੋਰਚੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮੋਰਚੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਹੋਣ ਤੱਕ ਧਰਨਾ ਜਾਰੀ ਰਹੇਗਾ। ਇਸ ਤੋਂ ਬਿਨਾਂ ਮੋਰਚੇ ਵੱਲੋਂ ਸਰਕਾਰ ਅੱਗੇ ਕੁੱਝ ਹੋਰ ਮੰਗਾਂ ਵੀ ਰੱਖੀਆਂ ਗਈਆਂ ਹਨ.....
- ਸ਼ਰਾਬ ਫੈਕਟਰੀ ਦੇ ਮਾਲਕਾਂ 'ਤੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
- ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਜਾਨ ਗਵਾਉਣ ਵਾਲੇ ਪਰਵਿਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ
- ਫੈਕਟਰੀ ਮਜ਼ਦੂਰਾਂ ਨੂੰ 3 ਤੋਂ 5 ਲੱਖ ਤੱਕ ਦਾ ਮੁਆਵਜ਼ਾ ਦਿੱਤਾ ਜਾਵੇ
- ਫੈਕਟਰੀ ਦੇ ਸਾਰੇ ਯੂਨਿਟ ਬੰਦ ਕੀਤੇ ਜਾਣ
- ਸਰਕਾਰ ਫੈਕਟਰੀ ਬੰਦ ਕਰਨ ਦਾ ਨੋਟੀਫਿਕੇਸ਼ਨ ਜਨਤਕ ਕਰੇ ਅਤੇ ਕਿਹੜੇ ਕਾਰਨਾਂ ਕਰ ਕੇ ਫੈਕਟਰੀ ਬੰਦ ਕੀਤੀ ਹੈ ਉਹ ਕਾਰਨ ਵੀ ਜਨਤਕ ਕੀਤੇ ਜਾਣ
- ਜਿਹਨਾਂ ਧਰਨਾਕਾਰੀਆਂ 'ਤੇ ਕੀਤੇ ਗਏ ਨਜਾਇਜ਼ ਪਰਚੇ ਰੱਦ ਕੀਤੇ ਜਾਣ
- ਧਰਨਾ ਲਾਉਣ ਕਾਰਨ ਜੋ ਨੁਕਸਾਨ ਹੋਇਆ ਹੈ ਉਸ ਦੀ ਭਾਰਪਾਈ ਕੀਤੀ ਜਾਵੇ