Khanna News : ਖੰਨਾ 'ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

By : BALJINDERK

Published : Jan 19, 2025, 2:58 pm IST
Updated : Jan 19, 2025, 3:53 pm IST
SHARE ARTICLE
ਮ੍ਰਿਤਕਾ ਪਰਮਜੀਤ ਕੌਰ ਪੰਮੀ (43) ਦੀ ਫਾਈਲ ਫੋਟੋ
ਮ੍ਰਿਤਕਾ ਪਰਮਜੀਤ ਕੌਰ ਪੰਮੀ (43) ਦੀ ਫਾਈਲ ਫੋਟੋ

Khanna News : ਬਰਫ਼ ਦੇ ਸੂਏ ਨਾਲ ਅੱਖਾਂ ਅਤੇ ਪੇਟ 'ਤੇ ਕੀਤਾ ਵਾਰ, ਲੋਹੇ ਦੀ ਰਾਡ ਨਾਲ ਤੋੜੀਆਂ ਲੱਤਾਂ, ਆਰੋਪੀ ਅਕਸਰ ਨਸ਼ੇ ਦੀ ਹਾਲਤ ’ਚ ਕਰਦਾ ਸੀ ਝਗੜਾ

Khanna News in Punjabi : ਖੰਨਾ ਦੇ ਪਿੰਡ ਅਲੌੜ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬੇਰਹਿਮੀ ਦੀ ਹੱਦ ਦੇਖੋ ਕਿ ਦੋਸ਼ੀ ਨੇ ਪਹਿਲਾਂ ਆਪਣੀ ਪਤਨੀ ਨੂੰ ਕਮਰੇ ’ਚ ਬੰਦ ਕੀਤਾ ਫਿਰ ਉਸਨੂੰ ਬੰਨ੍ਹ ਕੇ ਬਰਫ਼ ਦੇ ਸੂਏ (ਤਿੱਖੇ ਹਥਿਆਰ) ਨਾਲ ਸਿਰ, ਅੱਖਾਂ ਅਤੇ ਪੇਟ 'ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ।  ਇੰਨਾ ਹੀ ਨਹੀਂ, ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। 

ਇਹ ਘਟਨਾ 16 ਜਨਵਰੀ ਦੀ ਹੈ । 18 ਜਨਵਰੀ ਨੂੰ ਔਰਤ ਦੀ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।  ਮ੍ਰਿਤਕਾ ਦੀ ਪਛਾਣ 43 ਸਾਲਾ ਪਰਮਜੀਤ ਕੌਰ ਪੰਮੀ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਲਗਭਗ 17 ਸਾਲ ਪਹਿਲਾਂ ਕਸ਼ਮੀਰਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ। ਉਸਦਾ ਜੀਜਾ ਕਸ਼ਮੀਰਾ ਸਿੰਘ ਅਕਸਰ ਉਸਦੀ ਭੈਣ ਨੂੰ ਕੁੱਟਦਾ ਰਹਿੰਦਾ ਸੀ।  ਉਹ ਨਸ਼ੇ ’ਚ ਹੋਣ ਤੋਂ ਬਾਅਦ ਲੜਦਾ ਅਤੇ ਝਗੜਾ ਕਰਦਾ ਸੀ। 16 ਜਨਵਰੀ ਨੂੰ ਉਸਦੀ ਭੈਣ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।  ਜਿਸ ਕਾਰਨ ਉਸਦੀ ਭੈਣ ਦੀ ਮੌਤ ਹੋ ਗਈ। 

ਪਿੰਡ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਸ਼ਮੀਰਾ ਸਿੰਘ ਦੇ ਘਰ ਗਿਆ ਤਾਂ ਉਸਨੇ ਦੇਖਿਆ ਕਿ ਉਹ ਆਪਣੀ ਪਤਨੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਰਿਹਾ ਸੀ।  ਇਸ ਦੌਰਾਨ ਕਸ਼ਮੀਰਾ ਸਿੰਘ ਨੇ ਉਸਨੂੰ ਧੱਕਾ ਦਿੱਤਾ ਅਤੇ ਧਮਕੀਆਂ ਦਿੱਤੀਆਂ ਅਤੇ ਭੱਜ ਗਿਆ।  ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ।

ਸਦਰ ਥਾਣਾ ਦੇ ਐਸਐਚਓ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕਸ਼ਮੀਰਾ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ।

(For more news apart from Husband brutally murdered his wife in Khanna News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement