ਸਿੱਧੂ ਦੀ ਚੁੱਪੀ ਕਰ ਸਕਦੀ ਹੈ ਵੱਡਾ ਧਮਾਕਾ..ਕੀ ਸਿੱਧੂ ਨੂੰ ਲੈ ਕੇ ਕਿਆਸਰਾਈਆਂ ਦੇ ਬੋਲ ਹੋਣਗੇ ਸੱਚ?
Published : Feb 19, 2020, 10:29 am IST
Updated : Feb 19, 2020, 10:29 am IST
SHARE ARTICLE
Navjot Singh Sidhu
Navjot Singh Sidhu

ਨਵਜੋਤ ਸਿੰਘ ਸਿੱਧੂ ਐਤਵਾਰ ਰਾਤ ਨੂੰ ਅੰਮ੍ਰਿਤਸਰ ਥੀਏਟਰ ਵਿਚ...

ਚੰਡੀਗੜ੍ਹ: ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵੀਆਂ ਅਟਕਲਾਂ ਨੇ ਜਨਮ ਲੈ ਲਿਆ ਹੈ। ਹਰ ਪਾਰਟੀ ਦੀ ਉਹਨਾਂ ਤੇ ਨਜ਼ਰ ਟਿਕੀ ਹੋਈ ਹੈ ਅਤੇ ਬੇਸ਼ੱਕ ਸਿੱਧੂ ਨੇ ਚੁੱਪ ਵੱਟੀ ਹੋਈ ਹੈ ਪਰ ਕਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਇਸ਼ਾਰੇ ਤੇ ਕਦੇ ਅਕਾਲੀਆਂ ਨਾਲ ਨਜ਼ਰ ਆਉਣਾ ਆਖਿਰ ਮਸਲਾ ਕੀ ਹੈ? ਇਸ ਬਾਰੇ ਜਾਣਨ ਲਈ ਸਾਰੇ ਉਤਸੁਕ ਹਨ। ਜੀ ਹਾਂ, ਹੁਣ ਸਿੱਧੂ ਅਕਾਲੀਆਂ ਨਾਲ ਮੰਚ ਸਾਂਝਾ ਕਰਦੇ ਨਜ਼ਰ ਆਏ ਸਨ। 

PhotoPhoto

ਪੰਜਾਬ ਦੀ ਇਕ ਪਾਰਟੀ ਸਿੱਧੂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰਨ ਵਿਚ ਜੁਟੀ ਹੋਈ ਹੈ। ਪਾਰਟੀ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇ ਸਿੱਧੂ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਵਿਧਾਨ ਸਭਾ ਚੋਣਾਂ ਵਿਚ ਸੀਐਮ ਚਿਹਰਾ ਵੀ ਹੋਣਗੇ। ਹਾਲਾਂਕਿ ਹੁਣ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਬਿਆਨ ਨਹੀਂ ਆਇਆ। ਲੰਬੇ ਸਮੇਂ ਤੋਂ ਬਾਅਦ, ਜਦੋਂ ਸਿੱਧੂ ਐਤਵਾਰ ਨੂੰ ਇਕ ਐਲਬਮ ਰਿਲੀਜ਼ ਕਰਨ ਲਈ ਜਨਤਕ ਮੰਚ 'ਤੇ ਪੇਸ਼ ਹੋਏ, ਤਾਂ ਉਹ ਫਿਰ ਚਰਚਾ ਦਾ ਵਿਸ਼ਾ ਬਣ ਗਏ। 

Navjot Singh Sidhu Navjot Singh Sidhu

ਨਵਜੋਤ ਸਿੰਘ ਸਿੱਧੂ ਐਤਵਾਰ ਰਾਤ ਨੂੰ ਅੰਮ੍ਰਿਤਸਰ ਥੀਏਟਰ ਵਿਚ ਪੱਤਰਕਾਰ ਬਰਜਿੰਦਰ ਸਿੰਘ ਦੇ ਐਲਬਮ ਦੇ ਰਿਲੀਜ਼ ਸਮਾਰੋਹ ਦੌਰਾਨ ਕਰਵਾਏ ਗਏ ਸਭਿਆਚਾਰਕ ਸਮਾਗਮ ਵਿਚ ਪਹੁੰਚੇ। ਇਸ ਸਮੇਂ ਦੌਰਾਨ, ਜਦੋਂ ਉਸਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਸਟੇਜ ਸਾਂਝੀ ਕੀਤੀ ਤਾਂ ਸਿਆਸਤਦਾਨਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ। 

Akali Akali

ਉਨ੍ਹਾਂ ਨਾਲ ਮੋਰਚੇ ਵਿਚ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਾਪੁਰਾ, ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਅਕਾਲੀ ਵਿਰੋਧੀ ਮੰਤਰੀ ਬਿਕਰਮ ਮਜੀਠੀਆ ਬੈਠੇ ਸਨ। ਇਸ ਸਮੇਂ ਦੌਰਾਨ ਸਿੱਧੂ ਔਜਲਾ ਨਾਲ ਗੱਲਬਾਤ ਕਰਦੇ ਨਜ਼ਰ ਆਏ। ਹਾਲਾਂਕਿ, ਉਸਨੇ ਮਜੀਠੀਆ ਤੋਂ ਦੂਰੀ ਬਣਾਈ ਰੱਖੀ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵਿਭਾਗ ਬਦਲਣ ਤੇ ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ।

Vikram Singh MajithiaVikram Singh Majithia

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾ ਤਾਂ ਕਦੇ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਏ ਅਤੇ ਨਾ ਹੀ ਕਿਸੇ ਹੀ ਹੋਰ ਪ੍ਰੋਗਰਾਮ ਵਿਚ ਹਿੱਸਾ ਲਿਆ। ਪੰਜਾਬ ਦੇ ਸਾਬਕਾ ਮੰਤਰੀ ਸਿੱਧੂ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਟੇਜ ਤੇ ਵਧਾਈ ਦਿੱਤੀ। ਸਿੱਧੂ  8 ਮਹੀਨਿਆਂ ਤੋਂ ਬਾਅਦ ਅਚਾਨਕ ਜਨਤਕ ਸਟੇਜ ਵਿਚ ਦਿਖਾਈ ਦਿੱਤੇ ਅਤੇ ਵਿਰੋਧੀ ਨੇਤਾਵਾਂ ਨਾਲ ਸਟੇਜ ਸਾਂਝੇ ਕਰਦਿਆਂ ਹੀ ਪੰਜਾਬ ਦੀ ਰਾਜਨੀਤੀ ਵਿਚ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ।

KejriwalKejriwal

ਉਨ੍ਹਾਂ ਨੇ 2020 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਟਾਰ ਪ੍ਰਚਾਰਕ ਬਣਨ ਤੋਂ ਬਾਅਦ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਸੀ। ਫੇਸਬੁੱਕ ਪੇਜ਼ ਤੇ ਸਿੱਧੂ ਦੇ ਸਟਾਇਲ ਚ ਸ਼ਾਇਰੀ ਲਿਖੀ ਗਈ ਹੈ ਕਿ ‘ਕੁੱਛ ਹੀ ਦੇਰ ਕੀ ਖਾਮੋਸ਼ੀ ਹੈ ਅਬ ਕਾਨੋਂ ਮੇਂ ਸ਼ੋਰ ਆਏਗਾ, ਤੁਮਹਾਰਾ ਤੋਂ ਸਿਰਫ ਵਕਤ ਹੈ ਸਿੱਧੂ ਕਾ ਦੌਰ ਆਏਗਾ।’ ਇਸ ਤਰ੍ਹਾਂ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਅਪਣੀ ਚੁੱਪੀ ਕਿਸੇ ਵੱਡੇ ਧਮਾਕੇ ਨਾਲ ਹੀ ਤੋੜਨਗੇ। ਉਹ ਸਿਆਸਤ ਵਿਚ ਧਮਾਕੇਦਾਰ ਐਂਟਰੀ ਕਰ ਸਕਦੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement