
ਪੰਜਾਬ 'ਚ ਬੰਦ ਪਈਆਂ ਰੇਲ ਗੱਡੀਆਂ ਬਹਾਲ ਹੋਣ : ਜਥੇਦਾਰ ਬਘੌਰਾ
ਪਟਿਆਲਾ, 18 ਫ਼ਰਵਰੀ (ਢਿੱਲੋਂ) : ਕਿਸਾਨ ਆਗੂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ 'ਚ ਬੰਦ ਪਈਆਂ ਰੇਲ ਗੱਡੀਆਂ ਨੂੰ ਛੇਤੀ ਬਹਾਲ ਕਰ ਕੇ ਚਲਾਇਆ ਜਾਵੇ | ਉਨ੍ਹਾਂ ਪੱਤਰ ਰਾਹੀਂ ਪਸੰਜਰ ਗੱਡੀਆਂ ਨੂੰ ਮੇਲ ਐਕਸਪ੍ਰੈਸ ਗੱਡੀ ਬਣਾ ਕੇ ਯਾਤਰੀਆਂ ਨਾਲ ਹੋ ਰਹੀ ਠੱਗੀ ਦਾ ਮਾਮਲਾ ਵੀ ਚੁਕਿਆ ਹੈ | ਸੀਨੀਅਰ ਸਿਟੀਜਨ ਨੂੰ 40 ਫ਼ੀ ਸਦੀ ਛੋਟ ਵੀ ਨਹੀਂ ਦਿਤੀ ਜਾ ਰਹੀ |