ਔੌਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਰਹੀ ਹੈ ਉੱਤਰ ਪ੍ਰਦੇਸ਼ ਸਰਕਾਰ : ਕਾਂਗਰਸ
Published : Feb 19, 2021, 1:37 am IST
Updated : Feb 19, 2021, 1:37 am IST
SHARE ARTICLE
image
image

ਔੌਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਰਹੀ ਹੈ ਉੱਤਰ ਪ੍ਰਦੇਸ਼ ਸਰਕਾਰ : ਕਾਂਗਰਸ

ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨਾਵ ਕਾਂਡ ਨੂੰ ਦਿਲ ਨੂੰ ਦਹਿਲਾ ਦੇਣ ਵਾਲਾ ਦਿਤਾ ਕਰਾਰ

ਨਵੀਂ ਦਿੱਲੀ, 18 ਫ਼ਰਵਰੀ : ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਉਨਾਵ ‘ਚ ਦੋ ਲੜਕੀਆਂ ਦੀ ਸ਼ੱਕੀ ਹਾਲਾਤ ਵਿਚ ਮੌਤ ਅਤੇ ਇਕ ਲੜਕੀ ਦੇ ਬੇਸੁਧ ਮਿਲਣ ਦੀਆਂ ਘਟਨਾਵਾਂ ਨੂੰ ‘ਦਿਲ ਦਹਿਲਾ ਦੇਣ ਵਾਲਾ’ ਕਰਾਰ ਦਿਤਾ। ਕਾਂਗਰਸ ਨੇ ਦੋਸ਼ ਲਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਨਾ ਸਿਰਫ਼ ਦਲਿਤ ਸਮਾਜ ਨੂੰ ਕੁਚਲ ਰਹੀ ਹੈ ਸਗੋਂ ਔਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੁਚਲ ਰਹੀ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਹਸਪਤਾਲ ਵਿਚ ਭਰਤੀ ਲੜਕੀ ਨੂੰ ਇਲਾਜ ਲਈ ਦਿੱਲੀ ਲਿਜਾਇਆ ਜਾਣਾ ਚਾਹੀਦਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਯੂ ਪੀ ਸਰਕਾਰ ਨਾ ਸਿਰਫ਼ ਦਲਿਤ ਸਮਾਜ, ਸਗੋਂ ਔਰਤਾਂ ਦੇ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਨੂੰ ਵੀ ਕੁਚਲ ਰਹੀ ਹੈ। ਪਰ ਉਹ ਯਾਦ ਰਖਣ ਕਿ ਮੈਂ ਅਤੇ ਪੂਰੀ ਕਾਂਗਰਸ ਪਾਰਟੀ ਪੀੜਤਾਂ ਦੀ ਆਵਾਜ਼ ਬਣ ਕੇ ਖੜੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗੇ।”
ਪਾਰਟੀ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨਾਵ ਕਾਂਡ ਦਿਲ ਨੂੰ ਦਹਿਲਾ ਦੇਣ ਵਾਲਾ ਹੈ। ਲੜਕੀਆਂ ਦੇ ਪਰਵਾਰ ਦੀ ਗੱਲ ਸੁਣਨਾ ਅਤੇ ਤੀਜੀ ਲੜਕੀ ਨਾਲ ਤੁਰਤ ਇਲਾਜ ਮਿਲਣਾ ਜਾਂਚ ਅਤੇ ਨਿਆ ਦੀ ਪ੍ਰਕਿਰਿਆ ਲਈ ਬਹੁਤ ਮਹੱਤਵਪੂਰਨ ਹੈ। 
ਉੱਤਰ ਪ੍ਰਦੇਸ਼ ਦੇ ਕਾਂਗਰਸ ਦੇ ਇੰਚਾਰਜ ਨੇ ਟਵੀਟ ਕੀਤਾ, ”ਰੀਪੋਰਟਾਂ ਅਨੁਸਾਰ ਪੀੜਤ ਪਰਵਾਰ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। ਇਹ ਨਿਆ ਦੇ ਕੰਮ ਵਿਚ ਰੁਕਾਵਟ ਪਾਉਣ ਵਾਲਾ ਹੈ। ਆਖ਼ਰਕਾਰ, ਪਰਵਾਰ ਨੂੰ ਨਜ਼ਰਬੰਦ ਰੱਖ ਕੇ ਸਰਕਾਰ ਕੀ ਹਾਸਲ ਕਰੇਗੀ?” (ਪੀਟੀਆਈ)

ਪ੍ਰਿਯੰਕਾ ਨੇ ਕਿਹਾ, ”ਯੂ ਪੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਰੇ ਪਰਵਾਰ ਦੀ ਗੱਲ ਸੁਣੇ ਅਤੇ ਤੀਜੀ ਲੜਕੀ ਨੂੰ ਤੁਰਤ ਪ੍ਰਭਾਵ ਨਾਲ ਇਲਾਜ ਲਈ ਦਿੱਲੀ ਤਬਦੀਲ ਕਰੇ।’’ 
ਕਾਂਗਰਸ ਦੀ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਅਪਰਾਧੀਆਂ ਨੂੰ ਰਾਜਨੀਤਕ ਸੁਰੱਖਿਆ ਦੇ ਕਾਰਨ ਵਾਪਰ ਰਹੀਆਂ ਹਨ। (ਪੀਟੀਆਈ)
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement