ਖੌਫ਼ਨਾਕ! ਕਲਯੁਗੀ ਪੁੱਤ ਨੇ ਕੀਤਾ ਆਪਣੇ ਪਿਓ ਦਾ ਕਤਲ

By : KOMALJEET

Published : Feb 19, 2023, 3:03 pm IST
Updated : Feb 19, 2023, 3:03 pm IST
SHARE ARTICLE
Paramjit Singh (file photo)
Paramjit Singh (file photo)

ਪ੍ਰੇਮਿਕਾ ਨਾਲ ਵਿਆਹ 'ਚ ਰੁਕਾਵਟ ਪਾਉਣ 'ਤੇ ਦਿੱਤਾ ਵਾਰਦਾਤ ਨੂੰ ਅੰਜਾਮ 

ਲੁਧਿਆਣਾ : ਇਥੇ ਇੱਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਕਲਯੁਗੀ ਪੁੱਤਰ ਨੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਪੰਜਾਬ-ਹਰਿਆਣਾ ਬਾਰਡਰ 'ਤੇ ਸੁੱਟ ਦਿੱਤੀ। ਜਾਣਕਾਰੀ ਅਨੁਸਾਰ ਵਿਆਹ ਨੂੰ ਲੈ ਕੇ ਪਿਓ-ਪੁੱਤਰ ਦੋਵਾਂ 'ਚ ਲੜਾਈ ਹੁੰਦੀ ਰਹਿੰਦੀ ਸੀ। ਪਿਤਾ ਪੁੱਤਰ ਦਾ ਵਿਆਹ ਕਿਸੇ ਹੋਰ ਲੜਕੀ ਨਾਲ ਕਰਵਾਉਣਾ ਚਾਹੁੰਦਾ ਸੀ ਜਦੋਂ ਕਿ ਬੇਟਾ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ 'ਤੇ ਅੜਿਆ ਹੋਇਆ ਹੈ।

ਇਹ ਵੀ ਪੜ੍ਹੋ : ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ 

ਪਿਤਾ ਵਿਆਹ 'ਚ ਰੁਕਾਵਟ ਪਾ ਰਿਹਾ ਸੀ, ਇਸ ਲਈ ਬੇਟੇ ਨੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਪੁੱਤਰ ਦੀ ਪਛਾਣ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡ ਮੁਕੰਦਪੁਰ ਵਾਸੀ ਜੋਬਨਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਜੋਬਨਜੀਤ ਸਿੰਘ ਅਤੇ ਉਸ ਦੇ ਦੋਸਤ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੋਸ਼ੀਆਂ ਦੇ ਦੱਸਣ 'ਤੇ ਲਾਸ਼ ਬਰਾਮਦ ਕਰ ਲਈ ਗਈ ਹੈ। ਲਾਸ਼ ਅੰਬਾਲਾ ਤੋਂ ਬਰਾਮਦ ਹੋਈ ਹੈ। ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕ ਪਰਮਜੀਤ ਸਿੰਘ (46) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਦਾ ਨਾਮ ਅਤੇ ਚੋਣ ਨਿਸ਼ਾਨ ਖਰੀਦਣ ਲਈ ਹੋਇਆ 2000 ਕਰੋੜ ਰੁਪਏ ਦਾ ਸੌਦਾ: ਸੰਜੇ ਰਾਉਤ

ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰ ਪਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਜੋਬਨਜੀਤ ਅਤੇ ਆਕਾਸ਼ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਡੇਹਲੋਂ ਦੇ ਐਸਐਚਓ ਪਰਮਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਰਮਜੀਤ ਸਿੰਘ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਸੀ।

ਜੋਬਨਜੀਤ ਸਿੰਘ ਵੀ ਆਪਣੇ ਪਿਤਾ ਦੀ ਜ਼ਮੀਨ ਚਾਹੁੰਦਾ ਸੀ ਪਰ ਪਰਮਜੀਤ ਸਿੰਘ ਉਸ ਨੂੰ ਕੁਝ ਨਹੀਂ ਦੇਣਾ ਚਾਹੁੰਦਾ ਸੀ। ਜੋਬਨਜੀਤ ਸਿੰਘ ਪਿੰਡ ਲਹਿਰਾ ਦੀ ਇੱਕ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦਾ ਪਿਤਾ ਇਸ ਵਿਆਹ ਲਈ ਰਾਜ਼ੀ ਨਹੀਂ ਸੀ।

ਇਹ ਵੀ ਪੜ੍ਹੋ : ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ

ਜੋਬਨਜੀਤ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਤਾ ਦੀ ਲਾਸ਼ ਦਾ ਨਿਪਟਾਰਾ ਕੀਤਾ। ਜੋਬਨਜੀਤ ਆਪਣੀ ਸਹੇਲੀ ਦੇ ਘਰ ਕਾਰ ਮੰਗਣ ਗਿਆ ਸੀ। ਉਸ ਨੇ ਕਿਸੇ ਦੇ ਵਿਆਹ ’ਤੇ ਜਾਣ ਦੀ ਗੱਲ ਕਹਿ ਕੇ ਕਾਰ ਮੰਗੀ। ਦੋਵੇਂ ਮੁਲਜ਼ਮਾਂ ਨੇ ਲਾਸ਼ ਨੂੰ ਕਾਰ ਵਿੱਚ ਲੱਦ ਕੇ ਅੰਬਾਲਾ ਨੇੜੇ ਸੁੱਟ ਦਿੱਤਾ। ਜੋਬਨਜੀਤ ਨੇ ਪਿਤਾ ਦੇ ਸਿਰ 'ਤੇ ਕੋਈ ਭਾਰੀ ਚੀਜ਼ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement