Amritsar News: ਅੰਮ੍ਰਿਤਸਰ ਜੇਲ 'ਚੋਂ ਮਿਲੇ 45 ਮੋਬਾਈਲ ਫੋਨ ਤੇ 31 ਸਿਮ ਕਾਰਡ, ਇਕ ਵਾਰ ਫਿਰ ਪ੍ਰਸ਼ਾਸਨ 'ਤੇ ਉੱਠੇ ਸਵਾਲ
Published : Feb 19, 2024, 3:51 pm IST
Updated : Feb 19, 2024, 3:54 pm IST
SHARE ARTICLE
45 mobile phones and 31 SIM cards found in Amritsar jail News in punjabi
45 mobile phones and 31 SIM cards found in Amritsar jail News in punjabi

Amritsar News: 200 ਪੈਕਟ ਬੀੜੀਆਂ ਦੇ ਵੀ ਹੋਏ ਬਰਾਮਦ

45 mobile phones and 31 SIM cards found in Amritsar jail News in punjabi : ਅੰਮ੍ਰਿਤਸਰ ਕੇਂਦਰੀ ਜੇਲ ਵਿਚੋਂ ਚੈਕਿੰਗ ਦੌਰਾਨ 45 ਮੋਬਾਈਲ ਬਰਾਮਦ ਹੋਏ ਹਨ। ਇਸਲਾਮਾਬਾਦ ਪੁਲਿਸ ਸਟੇਸ਼ਨ ਨੇ 46 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜੇਲ ਸੁਪਰਡੈਂਟ ਨਰੇਸ਼ ਪਾਲ ਦੀ ਸ਼ਿਕਾਇਤ ’ਤੇ ਕੇਂਦਰੀ ਜੇਲ ਵਿਚ ਬੰਦ 46 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 36 ਕੈਦੀ ਅੰਮ੍ਰਿਤਸਰ ਦੇ ਵਸਨੀਕ ਹਨ। ਛੇ ਅਪਰਾਧੀ ਤਰਨਤਾਰਨ ਦੇ ਵਸਨੀਕ ਹਨ, ਜਦਕਿ ਦੋ ਮੋਗਾ, ਇੱਕ ਹਰਿਆਣਾ ਅਤੇ ਇੱਕ ਗੁਰਦਾਸਪੁਰ ਦੇ ਵਸਨੀਕ ਹਨ। ਦੋਸ਼ੀਆਂ ਕੋਲੋਂ 25 ਟੱਚ ਫੋਨ ਅਤੇ 20 ਕੀਪੈਡ ਫੋਨ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: Hoshiarpur News: ਭੈਣ ਦੀ ਡੋਲੀ ਤੋਰਨ ਤੋਂ ਬਾਅਦ ਫੌਜੀ ਭਰਾ ਤੇ ਦਾਦੇ ਦੀ ਸੜਕ ਹਾਦਸੇ ਵਿਚ ਹੋਈ ਮੌਤ

ਇਨ੍ਹਾਂ ਦੋਸ਼ੀਆਂ ਕੋਲੋਂ ਮੋਬਾਈਲ ਫੋਨਾਂ ਤੋਂ ਇਲਾਵਾ 31 ਸਿਮ ਕਾਰਡ, 200 ਬੰਡਲ ਬੀੜੀਆਂ, 16 ਪੈਕਟ ਤੰਬਾਕੂ, 10 ਪੈਕਟ ਕੂਲਲਿਪ, 1 ਚਾਰਜਿੰਗ ਅਡਾਪਟਰ, 4 ਹੀਟਰ ਸਪ੍ਰਿੰਗਜ਼ ਅਤੇ 1 ਨੋਕੀਆ ਚਾਰਜਰ ਬਰਾਮਦ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇਸਲਾਮਾਬਾਦ ਦੇ ਏ.ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ ਦੇ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚਦੇ ਹਨ, ਕਿਉਂਕਿ ਜਦੋਂ ਵੀ ਕਿਸੇ ਅਪਰਾਧੀ ਨੂੰ ਥਾਣੇ ਤੋਂ ਜੇਲ ਭੇਜਿਆ ਜਾਂਦਾ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਚੈਕ ਕਰਕੇ ਜੇਲ ਭੇਜਿਆ ਜਾਂਦਾ ਹੈ |

ਇਹ ਵੀ ਪੜ੍ਹੋ: Maldives Economy News: ਚੀਨ ਦੇ ਕਰਜ਼ੇ ਕਾਰਨ ਮੁਸੀਬਤ 'ਚ ਮਾਲਦੀਵ ਦੀ ਅਰਥਵਿਵਸਥਾ, ਕੀ ਦੀਵਾਲੀਆ ਹੋਣ ਵੱਲ ਵਧ ਰਿਹਾ ਹੈ ਮੁਈਜ਼ੂ ਦਾ ਦੇਸ਼?

ਉਸ ਦੀ ਜੇਬ ਵਿਚ ਇਕ ਸੂਈ ਵੀ ਨਹੀਂ ਹੁੰਦੀ। ਉਨ੍ਹਾਂ  ਦੱਸਿਆ ਕਿ ਕੁਝ ਅਪਰਾਧੀਆਂ ਨਾਲ ਗੱਲਬਾਤ ਕਰਨ 'ਤੇ ਸੂਚਨਾ ਮਿਲੀ ਸੀ ਕਿ ਜ਼ਮਾਨਤ 'ਤੇ ਰਿਹਾਅ ਹੋਏ ਦੋਸ਼ੀਆਂ ਨੇ ਜਾਂਦੇ ਸਮੇਂ ਆਪਣੇ ਮੋਬਾਈਲ ਫੋਨ ਕਿਸੇ ਹੋਰ ਕੈਦੀਆਂ ਨੂੰ ਦੇ ਦਿਤੇ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੋਬਾਈਲ ਫੋਨ ਉਨ੍ਹਾਂ ਕੋਲ ਕਿਵੇਂ ਪਹੁੰਚੇ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਇਸ ਦਾ ਹੱਲ ਲੱਭ ਲਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 45 mobile phones and 31 SIM cards found in Amritsar jail News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement