Hoshiarpur News: ਭੈਣ ਦੀ ਡੋਲੀ ਤੋਰਨ ਤੋਂ ਬਾਅਦ ਫੌਜੀ ਭਰਾ ਤੇ ਦਾਦੇ ਦੀ ਸੜਕ ਹਾਦਸੇ ਵਿਚ ਹੋਈ ਮੌਤ
Published : Feb 19, 2024, 3:28 pm IST
Updated : Feb 19, 2024, 3:28 pm IST
SHARE ARTICLE
Army brother and grandfather died in a road accident in Hoshiarpur News in punjabi
Army brother and grandfather died in a road accident in Hoshiarpur News in punjabi

Hoshiarpur News: ਭੈਣ ਦੇ ਵਿਆਹ ਲਈ ਫੌਜ 'ਚੋਂ ਛੁੱਟੀ 'ਤੇ ਆਇਆ ਸੀ ਸਾਹਿਲ

Army brother and grandfather died in a road accident in Hoshiarpur News in punjabi : ਹਰਿਆਣਾ ਮੇਨ ਰੋਡ ਨੇੜੇ ਮੱਲਣ ਦਾ ਆਰਾ ਵਿਖੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਇਕ ਤੇਜ਼ ਰਫ਼ਤਾਰ ਕਾਰ ਦਰਖੱਤ ਨਾਲ ਟਕਰਾ ਗਈ। ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਵਿਚ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ: Maldives Economy News: ਚੀਨ ਦੇ ਕਰਜ਼ੇ ਕਾਰਨ ਮੁਸੀਬਤ 'ਚ ਮਾਲਦੀਵ ਦੀ ਅਰਥਵਿਵਸਥਾ, ਕੀ ਦੀਵਾਲੀਆ ਹੋਣ ਵੱਲ ਵਧ ਰਿਹਾ ਹੈ ਮੁਈਜ਼ੂ ਦਾ ਦੇਸ਼?

ਜਾਣਕਾਰੀ ਅਨੁਸਾਰ ਧੀ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਪ੍ਰਵਾਰ ਪੈਲਿਸ ਤੋਂ ਜਾ ਰਿਹਾ ਸੀ ਕਿ ਅਚਾਨਕ ਸੜਕ 'ਤੇ ਅਵਾਰਾ ਪਸ਼ੂ ਆ ਗਿਆ। ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸਫੇਦੇ ‘ਚ ਜਾ ਟਕਰਾਈ। ਹਾਦਸੇ ਵਿਚ ਪੋਤੇ ਸਾਹਿਲ ਕਟੋਚ ਤੇ ਦਾਦੇ ਰੋਸ਼ਨ ਲਾਲ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੋ ਪ੍ਰਵਾਰਕ ਮੈਂਬਰ  ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ: Himachal Pradesh News: ਸ਼ਿਮਲਾ 'ਚ ਡੂੰਘੀ ਖੱਡ 'ਚ ਡਿੱਗੀ ਕਾਰ ਇਕ ਦੀ ਮੌਤ, 3 ਗੰਭੀਰ ਜ਼ਖਮੀ

ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਤੇ ਜਿਥੇ ਡਾਕਟਰਾਂ ਵੱਲੋਂ ਇਕ ਨੌਜਵਾਨ ਨੂੰ ਜਲੰਧਰ ਰੈਫਰ ਕਰ ਦਿਤਾ ਗਿਆ ਜਾਣਕਾਰੀ ਅਨੁਸਾਰ ਸਾਹਿਲ ਕਟੋਚ ਫੌਜ ਵਿਚ ਸੀ ਤੇ ਭੈਣ ਦੇ ਵਿਆਹ ਲਈ ਛੁੱਟੀ 'ਤੇ ਆਇਆ ਹੋਇਆ ਸੀ। ਮ੍ਰਿਤਕ ਹੁਸ਼ਿਆਰਪੁਰ ਦੇ ਪਿੰਡ ਸੈਚ ਦੇ ਰਹਿਣ ਵਾਲੇ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Army brother and grandfather died in a road accident in Hoshiarpur News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement