ਭਾਰਤੀ ਅੰਬੈਸੀ ਦੇ ਕਈ ਅਫ਼ਸਰ ਮਨੁੱਖੀ ਤਸਕਰੀ ਦੇ ਮਾਫ਼ੀਆ ਨਾਲ ਮਿਲੇ ਹੋਏ ਹਨ: ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ) 
Published : Feb 19, 2025, 6:59 am IST
Updated : Feb 19, 2025, 6:59 am IST
SHARE ARTICLE
Many Indian Embassy officials have met with human trafficking mafia: Kuldeep Singh Dhaliwal (Cabinet Minister)
Many Indian Embassy officials have met with human trafficking mafia: Kuldeep Singh Dhaliwal (Cabinet Minister)

ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਆਉਣ ਤੋਂ ਬਾਅਦ ਅਸੀਂ 3 ਹਜ਼ਾਰ ਤੋਂ ਵੱਧ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ

 

 ਪੰਜਾਬ ’ਚੋਂ ਬਹੁਤ ਸਾਰੇ ਨੌਜਵਾਨ ਜਿਹੜੇ ਆਪਣੀਆਂ ਜ਼ਮੀਨਾਂ, ਪਲਾਟ ਤੇ ਗਹਿਣੇ ਵੇਚ ਕੇ ਅਮਰੀਕਾ ਗਏ ਸਨ, ਉਨ੍ਹਾਂ ਨੂੰ ਅਮਰੀਕਾ ਦੇ ਬਾਰਡਰ ਉੱਤੇ ਹੀ ਗ੍ਰਿਫ਼ਤਾਰ ਕਰ ਕੇ ਅਮਰੀਕੀ ਮਿਲਟਰੀ ਜਹਾਜ਼ਾਂ ਰਾਹੀਂ ਵਾਪਸ ਭੇਜਿਆ ਗਿਆ। 

ਇਸ ਮੁੱਦੇ ਉੱਤੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ, ਪੰਜਾਬ ਦੀ ਧਰਤੀ ਤੋਂ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਗਏ। ਵਿਦੇਸ਼ਾਂ ਵਿਚ ਦੋ ਤਰ੍ਹਾਂ ਦੇ ਲੋਕ ਸਨ ਜਿਨ੍ਹਾਂ ਵਿਚ ਇਕ ਉਹ ਜਿਹੜੇ 1990 ਤੋਂ ਪਹਿਲਾਂ ਗਏ ਜਿਨ੍ਹਾਂ ਦਾ ਕੋਈ ਵੀ ਭੈਣ-ਭਰਾ ਜਾਂ ਰਿਸ਼ਤੇਦਾਰ ਉੱਥੇ ਗੈਰ ਕਾਨੂੰਨੀ ਢੰਗ ਨਾਲ ਨਾ ਗਿਆ ਤੇ ਨਾ ਹੀ ਉਨ੍ਹਾਂ ਨੇ ਸੱਦਿਆ। ਦੂਜਾ ਜਦੋਂ ਪੰਜਾਬ ਵਿਚ 1992 ਵਿਚ ਅਤਿਵਾਦ ਆਇਆ  ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਤੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾਣ ਲੱਗਿਆ ਉਦੋਂ ਤੋਂ ਇਨ੍ਹਾਂ ਟਰੈਵਲ ਏਜੰਟਾਂ ਦਾ ਪੰਜਾਬ ਵਿਚ ਧੰਦਾ ਵਧਿਆ। 

ਝੂਠੇ ਮੁਕਾਬਲਿਆਂ ਤੋਂ ਡਰਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਭੱਜ ਗਏ। ਉਦੋਂ ਵੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਗਏ। 1992 ਤੋਂ ਬਾਅਦ ਟਰੈਵਲ ਏਜੰਟਾਂ ਦੀ ਰਫ਼ਤਾਰ ਵਧਦੀ ਗਈ। 

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੋਵੇਗਾ ਜਿਸ ਦਾ ਕੋਈ ਵੀ ਨੌਜਵਾਨ ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਵਿਚ ਨਾ ਗਿਆ ਹੋਵੇ। ਇਹ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਭੇਜਣਾ ਸ਼ੁਰੂ ਕਰ ਦਿੱਤਾ। ਡੰਕੀ ਲਗਾ ਕੇ ਗਏ ਨੌਜਵਾਨਾਂ ਤੋਂ ਰਸਤਿਆਂ ਵਿਚ ਵੀ ਏਜੰਟਾਂ ਵਲੋਂ ਲੁੱਟ ਕੀਤੀ ਗਈ।

ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਆਉਣ ਤੋਂ ਬਾਅਦ ਅਸੀਂ 3 ਹਜ਼ਾਰ ਤੋਂ ਵੱਧ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ। ਉਨ੍ਹਾਂ ਅਮਰੀਕਾ ਤੋਂ ਕੱਢੇ ਨੌਜਵਾਨਾਂ ਨੂੰ ਗੱਲਬਾਤ ਕਰ ਕੇ ਕਿਹਾ ਕਿ ਉਹ ਮਾਮਲੇ ਦਰਜ ਕਰਵਾਉਣ ਤੇ ਅਸੀਂ ਕਾਰਵਾਈ ਕਰਾਂਗੇ। 5 ਤਰੀਕ ਤੋਂ ਬਾਅਦ ਕਈ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ ਗਈ। ਹੁਣ ਤਕ ਟਰੈਵਲ ਏਜੰਟਾਂ ਉੱਤੇ ਨੱਥ ਇਸ ਕਰ ਕੇ ਨਹੀਂ ਪੈ ਸਕੀ ਕਿ ਲੋਕ ਕਹਿ ਦਿੰਦੇ ਹਨ ਕਿ ਕੌਣ ਅਦਾਲਤ ਵਿਚ ਜਾਵੇਗਾ? ਤੇ ਇਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹੋ ਸਕਦੇ ਹਨ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਪੈਸਿਆਂ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਜੇ ਪਹਿਲੀਆਂ ਸਰਕਾਰਾਂ ਕੋਈ ਪਾਲਿਸੀ ਬਣਾਉਂਦੀਆਂ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਸਰਕਾਰ ਉਨ੍ਹਾਂ ਲੋਕਾਂ ਨੂੰ ਨੌਕਰੀ ਦੇ ਰਹੀ ਜੋ ਉਸ ਨੌਕਰੀ ਦੇ ਯੋਗ ਹੋਵੇ। ਜਿਸ ਕੋਲ ਡਿਗਰੀਆਂ ਹਨ। 

ਉਨ੍ਹਾਂ ਕਿਹਾ ਕਿ ਮੈਂ ਟਰੈਵਲ ਏਜੰਟ ਖ਼ਿਲਾਫ਼ ਪਰਚਾ ਦਰਜ ਕਰਵਾਇਆ ਸੀ ਤੇ ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਤਿੰਨ-ਚਾਰ ਬੰਦੇ ਮੇਰੇ ਕੋਲ ਆ ਕੇ ਕਹਿੰਦੇ ਕਿ ਧਾਲੀਵਾਲ ਸਾਬ੍ਹ ਅਸੀਂ ਤੁਹਾਨੂੰ 50-55 ਲੱਖ ਰੁਪਏ ਦੇ ਦਿੰਦੇ ਹਾਂ। ਮੈਂ ਕਿਹਾ ਕਿ ਦੇ ਦਿਉ। ਪਹਿਲਾਂ ਅਮਰੀਕਾ ਤੋਂ ਕੱਢਿਆ ਨੌਜਵਾਨ ਉਸ ਏਜੰਟ ਖ਼ਿਲਾਫ਼ ਬਿਆਨ ਦੇਵੇਗਾ ਫਿਰ ਦੇਖਾਂਗੇ ਕਿ ਕੀ ਕਰਨਾ ਹੈ। ਜਿਥੇ ਕਿਸੇ ਦੇ ਪੈਸੇ ਵਾਪਸ ਹੁੰਦੇ ਹੋਏ ਅਸੀਂ ਜ਼ਰੂਰ ਦਿਵਾਵਾਂਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਬੈਠੇ ਏਜੰਟਾਂ ਤੋਂ ਡੌਂਕੀ ਲਗਵਾਈ ਸੀ।

ਉਨ੍ਹਾਂ ਕਿਹਾ ਕਿ ਜਿਹੜਾ ਗੈਰ ਕਾਨੂੰਨੀ ਮਨੁਖੀ ਤਸਕਰੀ ਹੈ ਉਸ ਦਾ ਨੈਟਵਰਕ ਪੰਜਾਬ ਦੇ ਇੱਕ ਪਿੰਡ ਤੋਂ ਲੈ ਕੇ ਦੁਬਈ, ਲੰਡਨ ਤੇ ਨਿਊਯਾਰਕ ਤਕ ਫੈਲਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ ਭਾਰਤੀ ਐਂਬੇਸੀ ਦੇ ਕਈ ਅਫ਼ਸਰ ਇਸ ਮਾਫ਼ੀਆ ਦੇ ਨਾਲ ਮਿਲੇ ਹੋਏ ਹਨ। ਇਹ ਬੰਦਿਆਂ ਨੂੰ ਉੱਥੋਂ ਚੜਾਉਂਦੇ ਸਨ ਜਿਥੇ ਅੰਬੈਸੀ ਦਾ ਬੰਦਾ ਹੋਵੇ। 

ਅਮਰੀਕਾ ਤੋਂ ਕੱਢੇ ਇਕ ਪੰਜਾਬੀ ਹਰਵਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੀ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਨਾਲ ਗੱਲਬਾਤ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਮੈਂ ਬਿਨਾਂ ਵੀਜ਼ੇ ਤੋਂ ਹੋਰਨਾਂ ਮੁਲਕਾਂ 'ਚ ਵੀ ਗਿਆ। ਸਾਰਿਆਂ ਦੀ ਆਪਸ 'ਚ ਪਹਿਲਾਂ ਹੀ ਸੈਟਿੰਗ ਹੋਈ ਹੁੰਦੀ ਹੈ। ਉਸ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੋਂ ਲੈ ਕੇ ਫਲਾਈਟ ਤਕ ਸਾਰਿਆਂ ਦੀ ਸੈਟਿੰਗ ਸੀ। ਉਹ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਤੁਸੀਂ ਏਅਰਪੋਰਟ ਦੇ ਅੰਦਰ ਕਿੰਨੇ ਨੰਬਰ ਕਾਊਂਟਰ ਉੱਤੇ ਜਾਣਾ ਹੈ। ਉਹ ਦੇਖ ਲੈਂਦੇ ਸੀ ਕਿ ਬੰਦੇ ਨੇ ਕਿਹੜੇ ਕੱਪੜੇ ਪਾਏ ਆ ਫਿਰ ਉਹ ਅੱਗੇ ਦੱਸ ਦਿੰਦੇ ਸਨ।

ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਬਣਾਉਂਦੀ ਉਦੋਂ ਤਕ ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। 
ਉਨ੍ਹਾਂ ਕਿਹਾ ਕਿ ਜਿੰਨੇ ਵੀ ਭਾਰਤੀ ਅਮਰੀਕਾ ਤੋਂ ਕੱਢੇ ਸਨ ਉਹਨਾਂ ਵਿਚੋਂ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਚੜ੍ਹਿਆ ਹੋਵੇ। ਪਰ ਉਨ੍ਹਾਂ ਨੂੰ ਉਤਾਰਿਆ ਸਿਰਫ਼ ਅੰਮ੍ਰਿਤਸਰ ਗਿਆ। ਇਹ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਕਿਹਾ ਕਿ  ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਗੇ 20 ਕਿਲੋਮੀਟਰ ਭਾਰਤ-ਪਾਕਿਸਤਾਨ ਦੀ ਸਰਹੱਦ ਹੈ। ਜਿਥੇ ਮਿਜ਼ਾਈਲਾਂ ਤੇ ਤੋਪਾਂ ਫਿੱਟ ਹਨ। ਅਮਰੀਕਾ ਦੇ ਜਹਾਜ਼ ਉੱਥੇ ਉਤਾਰੇ ਗਏ ਜਿੱਥੇ ਖ਼ਤਰਾ ਸੀ। ਪੰਜਾਬ ਵਿਚ ਵੀ ਡਰੱਗ ਇਸ ਕਰ ਕੇ ਕੰਟਰੋਲ ਨਹੀਂ ਹੋ ਰਹੀ ਕਿਉਂਕਿ ਪੰਜਾਬ ਦੇ ਨਾਲ ਬਾਰਡਰ ਹੈ ਜਿੱਥੋ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਵਲੋਂ ਲਗਾਤਾਰ ਤਸਕਰੀ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਜਦੋਂ ਸਾਡੇ ਵਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਤੋਂ ਅਮਰੀਕਾ ਤਕ ਫਲਾਈਟਾਂ ਸ਼ੁਰੂ ਕੀਤੀਆਂ ਜਾਣ ਉਦੋਂ ਤਾਂ ਕਿਹਾ ਜਾਂਦਾ ਹੈ ਕਿ ਨਹੀਂ, ਫਲਾਈਟਾਂ ਸਿਰਫ਼ ਦਿੱਲੀ ਤੋਂ ਜਾਣਗੀਆਂ। ਫਿਰ ਜਹਾਜ਼ ਦਿੱਲੀ ਉਤਾਰਿਆ ਕਿਉਂ ਨਹੀਂ?

 ਉਨ੍ਹਾਂ ਕਿਹਾ ਕਿ ਅਸੀਂ ਵਿਦੇਸ਼ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ ਪਰ ਉਨ੍ਹਾਂ ਵਲੋਂ ਸਮਾਂ ਨਹੀਂ ਦਿੱਤਾ ਗਿਆ। ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਜੋ ਅਮਰੀਕਾ ਦੇ ਕਾਨੂੰਨ ਬਾਰੇ ਬਿਆਨ ਦਿੱਤਾ ਸੀ ਉਸ ਬਾਰੇ ਮੈਂ ਇਹੀ ਕਹਾਂਗਾ ਕਿ ਉਹ ਕਾਨੂੰਨ ਅਮਰੀਕਾ ਦੀ ਧਰਤੀ ਉੱਤੇ ਲਾਗੂ ਹੁੰਦਾ ਹੈ ਭਾਰਤ ਦੀ ਧਰਤੀ ਉੱਤੇ ਨਹੀਂ। 
ਧਾਲੀਵਾਲ ਨੇ ਦੱਸਿਆ ਕਿ ਸਾਡੇ ਅਮਰੀਕਾ ਵਿਚ ਛੇ ਦੂਤਾਵਾਸ ਹਨ। ਪਹਿਲਾਂ ਜਦੋਂ ਕਿਸੇ ਨੂੰ ਕੱਢਿਆ ਜਾਂਦਾ ਸੀ ਉਦੋਂ ਉਸ ਦੇ ਦਸਤਾਵੇਜ਼ ਭਾਰਤੀ ਅੰਬੈਸੀ ਨੂੰ ਦਿੱਤੇ ਤੇ ਕਹਿ ਦਿੱਤਾ ਜਾਂਦਾ ਸੀ ਕਿ ਇਸ ਨੂੰ ਅਸੀਂ ਦੇਸ਼ ਨਿਕਾਲਾ ਦੇ ਦਿੱਤਾ ਤੇ ਇਸ ਨੂੰ ਵਾਪਸ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਨੇ ਪੰਜ ਦਿਨਾਂ ਦੇ ਵਿਚ ਹੀ ਟਿਕਟ ਕਰਵਾ ਕੇ ਭੇਜ ਦਿੱਤਾ।

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦਾ ਕੋਈ ਵਿਅਕਤੀ ਗ਼ਲਤ ਕੰਮ ਕਰਦਾ ਹੈ ਤਾਂ ਉਨ੍ਹਾਂ ਨੂੰ ਅੰਬੈਸੀ ਨੂੰ ਸੌਂਪ ਦੇਣਾ ਚਾਹੀਦਾ ਸੀ। 
ਉਨ੍ਹਾਂ ਨਾਲ ਹੀ ਦੱਸਿਆ ਕਿ ਜਿਹੜੇ ਪੁਲਿਸ ਵਲੋਂ ਚੱਕੇ ਗਏ ਉਹ ਪੰਜਾਬ ਵਿਚੋਂ ਭਗੌੜੇ ਹੋਏ ਸਨ। ਇਨ੍ਹਾਂ ਉੱਤੇ ਪਹਿਲਾਂ ਹੀ ਪਰਚੇ ਦਰਜ ਸਨ। 
ਉਨ੍ਹਾਂ ਕਿਹਾ ਕਿ ਜਿਹੜੇ ਕੱਢੇ ਹੋਏ ਨੌਜਵਾਨ ਚਾਹੁੰਦੇ ਹਨ ਕਿ ਏਜੰਟਾਂ ਖ਼ਿਲਾਫ਼ ਕਾਰਵਾਈ ਹੋਵੇ ਉਹ ਕੀਤੀ ਜਾਵੇਗੀ। ਸਰਕਾਰ ਹਰ ਪੱਖ ਤੋਂ ਇਨ੍ਹਾਂ ਨੌਜਵਾਨਾਂ ਦੀ ਮਦਦ ਕਰਨ ਲਈ ਤਿਆਰ ਹੈ। 
ਧਾਲੀਵਾਲ ਨੇ ਕਿਹਾ ਕਿ ਭਾਰਤੀ ਨੌਜਵਾਨ ਅਮਰੀਕਾ ਵਿਚ ਕੋਈ ਅਪਰਾਧ ਕਰਨ ਨਹੀਂ ਗਏ ਸਨ ਇਹ ਉੱਥੇ ਸਿਰਫ਼ ਰੋਜ਼ੀ ਰੋਟੀ ਕਮਾਉਣ ਗਏ ਸਨ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement