
ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਫੈਲੀ ਹਿੰਸਾ ਦੀ ਅੱਗ ਪੰਜ ਰਾਜਾਂ ਵਿਚ ਫੈਲਦੀ ਨਜ਼ਰ ਆ ਰਹੀ ਹੈ।
ਚੰਡੀਗੜ੍ਹ, 25 ਅਗੱਸਤ : ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਫੈਲੀ ਹਿੰਸਾ ਦੀ ਅੱਗ ਪੰਜ ਰਾਜਾਂ ਵਿਚ ਫੈਲਦੀ ਨਜ਼ਰ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਯੂਪੀ, ਰਾਜਸਥਾਨ ਅਤੇ ਦਿੱਲੀ ਵਿਚ ਵੀ ਸੌਦਾ ਸਾਧ ਦੇ ਚੇਲਿਆਂ ਨੇ ਭੰਨਤੋੜ ਕੀਤੀ, ਕਈ ਵਾਹਨਾਂ ਨੂੰ ਅੱਗ ਲਾਈ।
ਪੰਚਕੂਲਾ ਵਿਚ ਹੀ 900 ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿਤੀ ਗਈ। ਪੰਜਾਬ ਦੇ ਫ਼ਿਰੋਜ਼ਪੁਰ, ਪਟਿਆਲਾ, ਬਠਿੰਡਾ, ਮੁਕਤਸਰ, ਮਾਨਸਾ, ਮਲੇਰਕੋਟਲਾ ਆਦਿ ਜ਼ਿਲ੍ਹਿਆਂ ਵਿਚ ਕਰਫ਼ੀਊ ਲਾ ਦਿਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿਚ ਕਈ ਥਾਈਂ ਭੰਨਤੋੜ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਭੰਨਤੋੜ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਦਕਿ ਕਈ ਮੌਕੇ ਤੋਂ ਫ਼ਰਾਰ ਹੋ ਗਏ। ਸੀ.ਬੀ.ਆਈ ਅਦਾਲਤ ਵਲੋਂ ਡੇਰਾ ਮੁਖੀ ਨੂੰ ਬਲਾਤਕਾਰੀ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ 'ਚ ਹਿੰਸਾ ਭੜਕ ਗਈ।
ਹਾਲਾਂਕਿ ਕਈ ਦਿਨਾਂ ਤੋਂ ਪੰਜਾਬ 'ਚ ਤਨਾਅ ਵਾਲੀ ਸਥਿਤੀ ਬਣੀ ਹੋਈ ਸੀ ਤੇ ਡੇਰਾ ਸਮਰਥਕਾਂ ਵਲੋਂ ਹਿੰਸਾ ਕਰਨ ਦੀਆਂ ਕਨਸੋਆ ਸਰਕਾਰ ਤਕ ਪੁੱਜ ਗਈਆਂ ਸਨ। ਸਰਕਾਰ ਅਗੇਤੀ ਸੂਚਨਾ ਹੋਣ ਦੇ ਬਾਵਜੂਦ ਸੁਰੱਖਿਆ ਕਰਨ 'ਚ ਫੇਲ ਹੋ ਗਈ।
ਡੇਰਾ ਸਮਰਥਕਾਂ ਨੇ ਮਾਨਸਾ, ਮਲੋਟ, ਲਹਿਰਾਗਾਗਾ, ਸੰਗਰੂਰ ਵਿਖੇ ਵਾਹਨਾਂ ਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿਤੀ। ਹਿੰਸਾਂ ਭੜਕਣ ਤੋਂ ਬਾਅਦ ਬਠਿੰਡਾ, ਫਿਰੋਜਪੁਰ, ਮਾਨਸਾ, ਸੰਗਰੂਰ ਵਿਖੇ ਕਰਫ਼ਿਊ ਲਗਾ ਦਿਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕੀਤੀ ਹੈ। ਪਰ ਡੇਰਾ ਸਮਰਥਕਾਂ 'ਤੇ ਦੋਵੇਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਅਪੀਲ ਦਾ ਕੋਈ ਅਸਰ ਨਹੀਂ ਦਿਖ ਰਿਹਾ।
ਜਾਣਕਾਰੀ ਅਨੁਸਾਰ ਡੇਰਾ ਸਰਮਥਕਾਂ ਨੇ ਮਾਨਸਾ ਵਿਖੇ ਦੋ ਕਾਰਾਂ ਤੇ ਇਨਕਮ ਟੈਕਸ ਦੇ ਦਫ਼ਤਰ ਦੀ ਗੱਡੀ ਨੂੰ ਅੱਗ ਲਗਾ ਦਿਤੀ। ਲਹਿਰਗਾਗਾ ਵਿਖੇ ਤਹਿਸੀਲ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿਤਾ। ਮਲੋਟ ਵਿਖੇ ਪੈਟਰੈਲ ਪੰਪ ਅਤੇ ਮਾਨਸਾ ਵਿਖੇ ਪਾਵਰ ਗਰਿਡ ਨੂੰ ਅੱਗ ਨਾਲ ਫੂਕ ਦਿਤਾ ਗਿਆ ਹੈ। ਇਸ ਤੋਂ ਇਲਾਵਾ ਮਾਨਸਾ ਵਿਖੇ ਰੇਲਵੇ ਸਟੇਸ਼ਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਚਸਮਦੀਦਾਂ ਅਨੁਸਾਰ ਅਦਾਲਤ ਦਾ ਫ਼ੈਸਲਾ ਆਉਣ ਤੋਂ ਤੁਰਤ ਬਾਅਦ ਪ੍ਰੇਮੀ ਭੜਕ ਗਏ। ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਮੀਡੀਆਂ ਕਰਮੀਆਂ 'ਤੇ ਹਮਲਾ ਕੀਤਾ ਪਰ ਵੱਡੀ ਗਿਣਤੀ ਵਿਚ ਪੁਲਿਸ ਬਲ ਤੈਨਾਤ ਹੋਣ ਦੇ ਬਾਵਜੂਦ ਸਰੁੱਖਿਆ ਮੁਲਾਜ਼ਮ ਦੇਖਦੇ ਰਹੇ ਤੇ ਡੇਰਾ ਸਮਰਥਕ ਅੱਗ 'ਤੇ ਪਥਰਾਅ ਕਰਦੇ ਰਹੇ। ਇਸ ਤੋਂ ਬਾਅਦ ਡੇਰਾ ਸਮਰਥਕਾਂ ਨੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿਤਾ। ਇਸ ਦੌਰਾਨ ਪੱਤਰਕਾਰ, ਕੈਮਰਾਮੈਨ, ਪੁਲਿਸ ਮੁਲਾਜਮ ਜਖ਼ਮੀ ਹੋ ਗਏ।
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਗਰਾ) : ਡੇਰਾ ਸੱਚਾ ਸੋਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮਾਨਯੋਗ ਅਦਾਲਤ ਵੱਲੋ ਦੋਸੀ ਕਰਾਰ ਦੇਣ ਤੇ ਡੇਰਾ ਸਮਰਥਕਾ ਵੱਲੋ ਰੋਸ ਚ, ਆਕੇ ਜਿਥੇ ਕਈ ਸਹਿਰ ਨੂੰ ਆਪਣਾ ਸਿਕਾਰ ਬਣਾਉਦਿਆਂ ਤੋੜ ਫੋੜ ਕੀਤੀ ਗਈ । ਉਥੇ ਹੀ ਪ੍ਰਸਾਸਨ ਨੇ ਸਥਿਤੀ ਨੂੰ ਭਾਫਦਿਆਂ ਸਥਾਨਕ ਸਹਿਰ ਵਿਖੇ ਕਰਫਿਊ ਲਗਾ ਦਿੱਤਾ ਤੇ ਬੱਸ ਸਟੈਡ, ਰੇਲਵੇ ਸਟੈਸਨ ਅਤੇ ਮੁੱਖ ਬਜਾਰਾ ਚ, ਚੋਕਸੀ ਵਧਾ ਦਿੱਤੀ । ਕਰਫਿਊ ਦੀ ਖਬਰ ਸਹਿਰ ਚ, ਫੈਲਣ ਤੇ ਲੋਕਾ ਨੇ ਆਪਣਾ ਘਰਾਂ ਦਾ ਰੁੱਖ ਕੀਤਾ ।ਤਹਿਸੀਲਦਾਰ ਰਾਮਪੁਰਾ ਫੂਲ ਤੇ ਐਸ ਐਚ ਓ ਸਿਟੀ ਦਲਜੀਤ ਸਿੰਘ ਨੇ ਭਾਰੀ ਪੁਲਿਸ ਫੋਰਸ ਨਾਲ ਬਜਾਰਾ ਤੇ ਮਹੱਲਿਆਂ ਚ, ਜਾਕੇ ਲੋਕਾ ਨੂੰ ਘਰਾਂ ਚ, ਰਹਿਣ ਦੀ ਅਪੀਲ ਕੀਤੀ ।ਪੁਲਿਸ ਵੱਲੋ ਸਥਾਨਕ ਮੋੜ ਰੋਡ ਸਥਿਤ ਡੇਰਾ ਸੱਚਾ ਸੋਦਾ ਦੇ ਸੰਤਸੰਗ ਘਰ ਨੂੰ ਸੀਲ ਕਰਕੇ ਚੋਕਸੀ ਤੇਂਜ ਕਰ ਦਿੱਤੀ ਗਈ ਹੈ ।