
ਨੇੜਲੇ ਪਿੰਡ ਸਾਧਾਂਵਾਲਾ ਦੀ ਡੇਰਾ ਸਿਰਸਾ ਦੀ ਸ਼ਰਧਾਲੂ ਔਰਤ ਦੀ ਪੰਚਕੂਲਾ ਵਿਖੇ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਸਾਦਿਕ, 25 ਅਗੱਸਤ (ਸਟਾਫ਼ ਰਿਪੋਰਟਰ) : ਨੇੜਲੇ ਪਿੰਡ ਸਾਧਾਂਵਾਲਾ ਦੀ ਡੇਰਾ ਸਿਰਸਾ ਦੀ ਸ਼ਰਧਾਲੂ ਔਰਤ ਦੀ ਪੰਚਕੂਲਾ ਵਿਖੇ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਬਲਾਕ ਸਾਦਿਕ ਕਮੇਟੀ ਮੈਂਬਰ ਜੋਰਾ ਸਿੰਘ ਦੀ ਪਤਨੀ ਅੰਗਰੇਜ ਕੌਰ ਸਮੇਤ ਸਾਰਾ ਪਰਵਾਰ ਡੇਰਾ ਮੁਖੀ ਦੇ ਫ਼ੈਸਲੇ ਨੂੰ ਲੈ ਕੇ ਪੰਚਕੂਲਾ ਗਿਆ ਹੋਇਆ ਸੀ। ਬੀਤੀ ਰਾਤ ਅੰਗਰੇਜ ਕੌਰ (60) ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਪੀ.ਜੀ.ਆਈ ਚੰਡੀਗੜ ਇਲਾਜ ਲਈ ਭੇਜਿਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਬੇਟੇ ਜਗਜੀਵਨ ਸਿੰਘ ਨੇ ਦਸਿਆ ਕਿ ਦੂਜਾ ਸਾਰਾ ਪਰਵਾਰ ਡੇਰਾ ਮੁਖੀ ਦੇ ਫ਼ੈਸਲੇ ਤੋਂ ਬਾਅਦ ਜਦ ਵਾਪਸ ਆਵੇਗਾ, ਉਸ ਤੋਂ ਬਾਅਦ ਉਨਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਜਦਕਿ ਮਾਤਾ ਅੰਗਰੇਜ ਕੌਰ ਦੀਆਂ ਅੱਖਾਂ ਦਾਨ ਕਰ ਦਿਤੀਆਂ ਗਈਆਂ ਹਨ। ਇਸ ਮੌਕੇ ਪਹੁੰਚੇ ਡੀ.ਐਸ.ਪੀ. ਜਸਤਿੰਦਰ ਸਿੰਘ ਵਲੋਂ ਪਰਿਵਾਰ ਨੂੰ ਪ੍ਰੇਰਤ ਕਰਨ ਅਤੇ ਮਾਤਾ ਅੰਗਰੇਜ ਕਯਰ ਦੀ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਖੇ ਰੱਖ ਦਿਤਾ ਗਿਆ ਹੈ।