
ਪਟਿਆਲਾ 'ਚ ਧਮਾਕੇ ਦੌਰਾਨ 2 ਬੱਚਿਆ ਸਮੇਤ ਤਿੰਨ ਦੀ ਮੌਤ, 3 ਜ਼ਖ਼ਮੀ
ਪਟਿਆਲਾ : ਪਟਿਆਲਾ ਦੀ ਲੱਕੜ ਮੰਡੀ ਨੇੜੇ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 2 ਬੱਚਿਆ ਸਮੇਤ ਤਿੰਨ ਦੀ ਮੌਤ ਹੋ ਗਈ। ਇਸ ਧਮਾਕੇ ਵਿਚ ਤਿੰਨ ਬੱਚੇ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
blast in Patiala
ਮ੍ਰਿਤਕਾਂ 'ਚ ਇਕ ਬੱਚੇ ਦੀ ਉਮਰ 2 ਸਾਲ, ਇਕ ਦੀ 7 ਸਾਲ ਅਤੇ ਤੀਸਰੇ ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਭਾਵੇਂ ਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਇਹ ਧਮਾਕਾ ਕਿਵੇਂ ਹੋਇਆ ਪਰ ਮੁੱਢਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਨੇੜੇ ਦੇ ਕਬਾੜ ਵਿਚ ਹੋਇਆ ਦੱਸਿਆ ਜਾ ਰਿਹਾ ਹੈ।
blast in Patiala
ਮਿਲੀ ਜਾਣਕਾਰੀ ਅਨੁਸਾਰ ਜਿਸ ਜਗ੍ਹਾ 'ਤੇ ਇਹ ਧਮਾਕਾ ਹੋਇਆ, ਉੱਥੇ ਕਬਾੜ ਦਾ ਕੰਮ ਕੀਤਾ ਜਾਂਦਾ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਧਮਾਕੇ ਨਾਲ ਆਸ-ਪਾਸ ਦੇ ਲੋਕਾਂ 'ਚ ਹੜਕੰਪ ਮਚ ਗਿਆ ਹੈ।