
ਯੂਥ ਅਕਾਲੀ ਦਲ ਵਲੋਂ ਸ਼ੁਰੁ ਕੀਤੀ ਪੌਦਾ ਲਗਾਉ ਮੁਹਿੰਮ ਤਹਿਤ ਰੋਜ਼ ਗਾਰਡਨਾਂ ਅਤੇ ਪਾਰਕਾਂ ਵਿਚ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ
ਐਸ.ਏ.ਐਸ. ਨਗਰ, 27 ਅਗੱਸਤ (ਸੁਖਦੀਪ ਸਿੰਘ ਸੋਈ): ਯੂਥ ਅਕਾਲੀ ਦਲ ਵਲੋਂ ਸ਼ੁਰੁ ਕੀਤੀ ਪੌਦਾ ਲਗਾਉ ਮੁਹਿੰਮ ਤਹਿਤ ਰੋਜ਼ ਗਾਰਡਨਾਂ ਅਤੇ ਪਾਰਕਾਂ ਵਿਚ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿਚ ਪੌਦੇ ਲਗਾਏ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿਦਰਪਾਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੌਦੇ ਲਗਾਏ। ਕੈਪਟਨ ਸਿੱਧੂ ਨੇ ਕਿਹਾ ਕਿ ਯੂਥ ਅਕਾਲੀ ਦਲ ਵਲੋਂ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਇਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਯੂਥ ਅਕਾਲੀ ਦਲ ਨੂੰ ਅਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਤਾਕਿ ਆਉਣ ਵਾਲੇ ਸਮੇਂ ਵਿਚ ਮੁਹਾਲੀ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਯੂਥ ਅਕਾਲੀ ਦਲ ਜਿਥੇ ਸਮਾਜਕ ਬੁਰਾਈਆਂ ਵਿਰੁਧ ਲੜਾਈ ਲੜ ਰਿਹਾ ਹੈ, ਉਥੇ ਹੀ ਵੱਖ-ਵੱਖ ਥਾਵਾਂ 'ਤੇ ਨੌਜਵਾਨਾਂ ਨੂੰ ਨਾਲ ਲੈ ਕੇ ਪੌਦਾ ਲਗਾਏ ਜਾ ਰਹੇ ਤਾਕਿ ਮੁਹਾਲੀ ਨੂੰ ਜਿਥੇ ਹਰਿਆ-ਭਰਿਆ ਬਣਾਇਆ ਜਾ ਸਕੇ।
ਇਸ ਮੌਕੇ ਜਥੇਦਾਰ ਬਲਜੀਤ ਸਿੰਘ ਕੁੰਭੜਾ, ਬੀਬੀ ਕੁਲਦੀਪ ਕੌਰ ਕੰਗ, ਪਰਵਿੰਦਰ ਸਿੰਘ ਸੋਹਾਣਾ, ਬਲਜਿੰਦਰ ਸਿੰਘ ਬੇਦੀ, ਮਨਦੀਪ ਸਿੰਘ ਸੰਧੂ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।