
ਬੀਐਸਐਫ ਦੀ 87 ਬਟਾਲੀਅਨ ਅਮਰਕੋਟ ਦੇ ਜਵਾਨਾਂ ਨੂੰ ਪੋਸਟ ਵਾਂ ਤਾਰਾ ਸਿੰਘ ਦੇ ਨਜਦੀਕ ਪਾਕਿਸਤਾਨ ਤੋਂ ਸਰਹੱਦ ‘ਤੇ ਰਾਤ ਕੁਝ ਹਰਕਤ ਹੋਣ ਦਾ ਸ਼ੱਕ ਹੋਇਆ...
ਤਰਨਤਾਰਨ : ਬੀਐਸਐਫ ਦੀ 87 ਬਟਾਲੀਅਨ ਅਮਰਕੋਟ ਦੇ ਜਵਾਨਾਂ ਨੂੰ ਪੋਸਟ ਵਾਂ ਤਾਰਾ ਸਿੰਘ ਦੇ ਨਜਦੀਕ ਪਾਕਿਸਤਾਨ ਤੋਂ ਸਰਹੱਦ ‘ਤੇ ਰਾਤ ਕੁਝ ਹਰਕਤ ਹੋਣ ਦਾ ਸ਼ੱਕ ਹੋਇਆ। ਇਸ ਦੇ ਨਾਲ ਹੀ ਜਦੋਂ ਸਰਚ ਅਪਰੇਸ਼ਨ ਚਲਾਇਆ ਗਿਆ ਤਾਂ ਪਾਕਿਸਤਾਨ ਵਲੋਂ ਸੁੱਟੇ ਗਏ ਹੈਰੋਇਨ ਦੇ ਕੁਝ ਪੈਕੇਟ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਉਸ ਵਿਚ ਲਗਪਗ 1 ਕਿਲੋ ਹੈਰੋਇਨ ਸੀ
Heroin
ਇਹ ਹੈਰੋਇਨ ਬੀਐਸਐਫ ਦੇ ਅਧਿਕਾਰੀਆਂ ਨੇ ਥਾਣਾ ਖਾਲੜਾ ਦੀ ਪੁਲਿਸ ਹਵਾਲੇ ਕਰ ਦਿੱਤੀ। ਇਸ ਸਬੰਧ ਵਿਚ ਡੀਐਸਪੀ ਭਿਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਫੜੇ ਗਏ ਪੈਕੇਟਾਂ ਦੀ ਬਰੀਕੀ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 10 ਦਿਨ ਪਹਿਲਾਂ ਵੀ ਸਰਹੱਦੀ ਪਿੰਡ ਦਾਸੂਵਾਲ ਵਿਚ ਇੱਕ ਸਾਰਜ ਸਿੰਘ ਨਾਮਕ ਤਸਕਰ ਤੋਂ 1 ਕਿੱਲੋ 10 ਗ੍ਰਾਮ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਸੀ।
Heroin
ਇਸ ‘ਤੇ ਤਸਕਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਰੋਜ਼ਾਨਾ ਹੀ ਭਾਰਤ-ਪਾਕਿਸਤਾਨ ਪਾਕਿ ਸਰਹੱਦ ‘ਤੇ ਹੈਰੋਇਨ ਦੀ ਤਸਕਰੀ ਵਰਗੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।