ਅਮਰਗੜ੍ਹ ਦੀ ਵਿਦਿਆਰਥਣ ਚਾਰੂ ਸ਼ਰਮਾ ਨੂੰ  ਕੈਨੇਡਾ ਯੂਨੀਵਰਸਿਟੀ ਤੋਂ ਫ਼ੈਲੋਸ਼ਿਪ 
Published : Mar 19, 2021, 3:26 am IST
Updated : Mar 19, 2021, 3:26 am IST
SHARE ARTICLE
image
image

ਅਮਰਗੜ੍ਹ ਦੀ ਵਿਦਿਆਰਥਣ ਚਾਰੂ ਸ਼ਰਮਾ ਨੂੰ  ਕੈਨੇਡਾ ਯੂਨੀਵਰਸਿਟੀ ਤੋਂ ਫ਼ੈਲੋਸ਼ਿਪ 


ਅਮਰਗੜ੍ਹ, 18 ਮਾਰਚ (ਮਨਜੀਤ ਸਿੰਘ ਸੋਹੀ) : ਪੀ.ਏ.ਯੂ ਤੋਂ 2020 'ਚ ਗਰੈਜੁਏਸ਼ਨ ਕਰਨ ਵਾਲੀ ਅਮਰਗੜ੍ਹ ਦੀ ਵਿਦਿਆਰਥਣ ਚਾਰੂ ਸ਼ਰਮਾ ਪੁੱਤਰੀ ਘਣਸ਼ਾਮ ਦਾਸ ਸ਼ਰਮਾ ਨੂੰ  ਕੈਨੇਡਾ ਦੀ ਮੈਨੀਟੋਬਾ ਯੂਨੀਵਰਸਿਟੀ ਤੋਂ ਫ਼ੈਲੋਸ਼ਿਪ ਹਾਸਲ ਹੋਈ ਹੈ | 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਜੁਨੇਜਾ ਨੇ ਦਸਿਆ ਕਿ ਚਾਰੂ ਸ਼ਰਮਾ ਨੂੰ  ਇਹ ਫ਼ੈਲੋਸ਼ਿਪ ਕੀਟ ਵਿਗਿਆਨ ਦੇ ਵਿਸ਼ੇ ਵਿਚ ਮਾਸਟਰਜ਼ ਦੀ ਪੜ੍ਹਾਈ ਜਾਰੀ ਰੱਖਣ ਲਈ ਦਿਤੀ ਗਈ ਹੈ, ਉਹ ਮੈਨੀਟੋਬਾ ਯੂਨੀਵਰਸਿਟੀ ਵਿਚ ਅਪਣਾ ਪ੍ਰਾਜੈਕਟ ਡਾ. ਆਰ.ਡਬਲਿਊ. ਕੁਰੀ ਦੀ ਨਿਗਰਾਨੀ ਹੇਠ ਸ਼ਹਿਦ ਮੱਖੀ ਕਾਲੋਨੀਆਂ ਵਿਚ ਵੈਰੋਆ ਮਾਈਟ ਦੀ ਰੋਕਥਾਮ ਲਈ ਆਕਸੈਲਿਕ ਐਸਿਡ ਦੀ ਵਰਤੋਂ ਸਬੰਧੀ ਪੂਰਾ ਕਰੇਗੀ, ਜਿਸ ਲਈ ਉਸ ਨੂੰ  
1500 ਕੈਨੇਡੀਅਨ ਡਾਲਰ ਹਰ ਮਹੀਨੇ ਫ਼ੈਲੋਸ਼ਿਪ ਪ੍ਰਾਪਤ ਹੋਵੇਗੀ | ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਡੀਨ ਖੇਤੀਬਾੜੀ ਕਾਲਜ ਡਾ. ਕੇ.ਐਸ. ਥਿੰਦ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਚਾਰੂ ਸ਼ਰਮਾ ਦੀ ਇਸ ਪ੍ਰਾਪਤੀ ਲਈ ਵਧਾਈ ਦਿਤੀ | ਇਸ ਮੌਕੇ ਡਾ. ਸੇਵਾ ਰਾਮ ਭੁਪਿੰਦਰ ਸਿੰਘ ਫੁੱਲਾਂ ਵਾਲੇ ਲਾਂਗੜੀਆਂ ਡਾ. ਕਰਨ ਸ਼ਰਮਾ, ਅਸ਼ਵਨੀ ਬਿੱਟੂ, ਸੁਰਜੀਤ ਸਿੰਘ, ਨਵਦੀਪ ਸ਼ਰਮਾ ਆਦਿ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਸ਼ਰਮਾ ਪ੍ਰਵਾਰ ਨੂੰ  ਵਧਾਈ ਦਿਤੀ |
 18-13imageimage

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement