
ਪੁਲਿਸ ਵੱਲੋਂ ਵੱਖੋ ਵੱਖਰੀਆਂ ਟੀਮਾਂ ਰਾਹੀਂ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ
ਬਰਨਾਲਾ (ਧਰਮਿੰਦਰ ਸਿੰਘ ਧਾਲੀਵਾਲ) ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਦੇ ਚਲਦਿਆਂ ਚੋਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋ ਚੁੱਕੇ ਹਨ ਕਿ ਚੋਰ ਸਿੱਖਿਆ ਸੰਸਥਾਵਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਦਾ ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਸਿੱਖਿਆ ਸੰਸਥਾ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਅਕਾਲ ਅਕੈਡਮੀ ਟੱਲੇਵਾਲ ਦੇ ਦਫ਼ਤਰ ਵਿੱਚੋਂ 30 ਲੱਖ 25 ਹਜ਼ਾਰ ਦੀ ਨਗਦੀ ਚੋਰੀ ਕਰਕੇ ਕਰ ਕੇ ਚੋਰ ਰਫੂ ਚੱਕਰ ਹੋ ਗਏ।
Thieves stole Rs 30 lakh 25 thousand from Akal Academy
ਚੋਰੀ ਦੀ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਮੇਨ ਦਰਵਾਜ਼ਾ ਅੱਜ ਸਵੇਰੇ ਖੋਲ੍ਹਣ ਲੱਗੇ ਤਾਂ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਅਕੈਡਮੀ ਦੇ ਪ੍ਰਬੰਧਕਾਂ ਨੇ ਜਦੋਂ ਵੇਖਿਆ ਤਾਂ ਦਫ਼ਤਰ ਨੂੰ ਲੱਗਿਆ ਜਿੰਦਰਾ ਤੋੜਿਆ ਪਿਆ ਸੀ। ਦਫ਼ਤਰ ਅੰਦਰ ਪਈਆਂ ਅਲਮਾਰੀਆਂ ਵਿੱਚੋਂ ਵੱਡੇ ਪੱਧਰ ਤੇ ਫਰੋਲਾ ਫਰਾਲੀ ਕਰਨ ਤੋਂ ਬਾਅਦ ਚੋਰ ਅਲਮਾਰੀ ਵਿਚੋਂ ਪਈ ਨਗਦੀ 30 ਲੱਖ 25 ਹਜ਼ਾਰ ਰੁਪਏ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
Thieves stole Rs 30 lakh 25 thousand from Akal Academy
31 ਮਾਰਚ ਨੂੰ ਮੁੱਖ ਰੱਖਦਿਆਂ ਸਿੱਖਿਆ ਸੰਸਥਾ ਵੱਲੋ ਲੈਂਣ-ਦੇਣ ਅਤੇ ਸਕੂਲੀ ਬੱਚਿਆਂ ਦੀ ਫੀਸ ਦੇ ਇਕੱਤਰ ਪੈਸੇ ਦੀ ਰੱਖੇ ਸੀ ਜੋ ਚੋਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਪ੍ਰਸ਼ਾਸਨ ਇਸ ਵੱਡੀ ਚੋਰੀ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਚੋਰੀ ਦੀ ਘਟਨਾ ਤੇ ਬੋਲਦਿਆਂ ਡੀ.ਐੱਸ.ਪੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੇ ਪੱਧਰ ਤੇ ਪੁਲਿਸ ਵੱਲੋਂ ਵੱਖੋ ਵੱਖਰੀਆਂ ਟੀਮਾਂ ਰਾਹੀਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
DSP Kuldeep Singh
ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਵੀ ਲਈ ਜਾ ਰਹੀ ਹੈ ਅਤੇ ਜਲਦ ਹੀ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਸਿੱਖਿਆ ਸੰਸਥਾ ਵੱਡੇ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਉਂਦੀ ਆ ਰਹੀ ਹੈ ਪਿੰਡ ਟੱਲੇਵਾਲ ਦੀ ਸਮੂਹ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਮਾਮਲੇ ਦੀ ਡੂੰਘਾਈ ਲਈ ਜਾਂਚ ਵਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।