ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈਣ ਦੀ ਨਿੰਦਾ ਕੀਤੀ
Published : Mar 19, 2025, 9:01 pm IST
Updated : Mar 19, 2025, 9:06 pm IST
SHARE ARTICLE
Ravneet Singh Bittu
Ravneet Singh Bittu

ਲੁਧਿਆਣਾ ਪਛਮੀ ਜ਼ਿਮਨੀ ਚੋਣ ਅਤੇ ਗੱਲਬਾਤ ਸਿਰੇ ਨਾ ਚੜ੍ਹਨ ਦੀ ਇੱਛਾ ਦਸਿਆ ਕਾਰਨ

ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ ਅਚਾਨਕ ਹਿਰਾਸਤ ’ਚ ਲਏ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। 

ਉਨ੍ਹਾਂ ਕਿਹਾ, ‘‘ਮੈਂ ਹੁਣੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਪਿਯੂਸ਼ ਗੋਇਲ ਜੀ ਨਾਲ ਗੱਲ ਕਰ ਰਿਹਾ ਸੀ। ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨਾਲ ਸੱਤਵੇਂ ਗੇੜ ਦੀ ਬੈਠਕ ਲਗਾਤਾਰ ਚਾਰ ਘੰਟੇ ਤਕ ਚੱਲੀ ਅਤੇ ਉਨ੍ਹਾਂ ਨੇ ਸਾਰੀ ਰੀਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ। ਪਰ ਜਦੋਂ ਉਹ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਆਹ ਗੱਲ ਹੋ ਗਈ ਹੈ, ਤਾਂ ਉਹ ਹੈਰਾਨ ਹੋ ਗਏ। ਮੈਂ ਸਮਝਦਾ ਹਾਂ ਕਿ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈਣ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ।’’

ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਬੇਗਾਨਿਆਂ ਵਰਗਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਕਿ ਉਹ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ। ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ, ਤੁਸੀਂ ਤਾਂ ਕੋਈ ਬੇਗਾਨੇ ਨਹੀਂ। ਇਨ੍ਹਾਂ ਕਿਸਾਨਾਂ ਨੇ ਤਾਂ ਤੁਹਾਨੂੰ ਵੋਟ ਦੇ ਕੇ ਤੁਹਾਡੀ ਸਰਕਾਰ ਬਣਾਈ, ਅੱਜ ਭਗਵੰਤ ਮਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ।’’

ਉਨ੍ਹਾਂ ਨੇ ਕਿਸਾਨਾਂ ’ਤੇ ਅੱਜ ਦੀ ਕਾਰਵਾਈ ਨੂੰ ਲੁਧਿਆਣਾ ਪਛਮੀ ਜ਼ਿਮਨੀ ਚੋਣ ਨਾਲ ਵੀ ਜੋੜਿਆ ਅਤੇ ਕਿਹਾ, ‘‘ਜ਼ਿਮਨੀ ਚੋਣ ਕਾਰਨ ਕਿਸਾਨਾਂ ਨੂੰ ਫੜਿਆ ਗਿਆ ਹੈ ਤਾਕਿ ਸ਼ਹਿਰੀ ਲੋਕਾਂ ਨੂੰ ਖ਼ੁਸ਼ ਕੀਤਾ ਜਾ ਸਕੇ। ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰੀਆਂ ਅਤੇ ਪੇਂਡੂਆਂ ਨੂੰ। ਤੁਸੀਂ ਏਨਾ ਸਮਾਂ ਕਿਸਾਨਾਂ ’ਤੇ ਕਾਰਵਾਈ ਨਹੀਂ ਕੀਤੀ, ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਪੰਜਾਬ ’ਚ ਇਹ ਕਾਰਵਾਈ ਕਰ ਰਹੇ ਹੋ। ਪਰ ਪੰਜਾਬ ’ਚ ਸਿੱਖ, ਹਿੰਦੂ ਐਸ.ਸੀ. ਸਭ ਇਕੱਠੇ ਨੇ। ਤੁਸੀਂ ਇਸ ਵੇਲੇ ਸਿਰਫ ਇਸ ਲਈ ਕਾਰਵਾਈ ਕੀਤੀ ਕਿਉਂਕਿ ਕੇਜਰੀਵਾਲ ਨੇ ਰਾਜ ਸਭਾ ਦਾ ਮੈਂਬਰ ਬਣਨਾ ਹੈ ਅਤੇ ਉਸ ਨੂੰ ਇਹ ਡਰ ਹੈ ਕਿ ਜੇਕਰ ਸੰਜੀਵ ਅਰੋੜਾ ਹਾਰ ਗਿਆ ਉਸ ਦੀ ਸੀਟ ਰਹਿ ਜਾਵੇਗਾ। ਇਹ ਤੁਸੀ ਲੁਧਿਆਣੇ ਪਛਮੀ ਸੀਟ ਜਿੱਤਣ ਲਈ ਹੱਥਕੰਡਾ ਵਰਤਿਆ ਹੈ।’’

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਕਾਰਵਾਈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਚੜ੍ਹਦੀ ਵੇਖ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਦਿਸਦੀਆਂ ਸਨ। ਇਸ ਘਬਰਾਹਟ ’ਚ ਕਿ ਕਿਤੇ ਕੇਂਦਰ ਸਰਕਾਰ ਅਤੇ ਕਿਸਾਨ ਆਪਸ ’ਚ ਜੱਫੀਆਂ ਨਾ ਪਾ ਲੈਣ, ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜਾਵੇ, ਤੁਸੀਂ ਇਹ ਦੋ ਗੱਲਾਂ ਦੇਖ ਕੇ ਅੱਜ ਕਿਸਾਨਾਂ ਦੀ ਬਲੀ ਲੈ ਰਹੇ ਹੋ।’’

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਗ਼ਲਤ ਬੋਲਣ ਤੋਂ ਇਨਕਾਰ ਕੀਤਾ

ਉਨ੍ਹਾਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਦੇ ਵੀ ਕੋਈ ਬੁਰਾ ਸ਼ਬਦ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੈਂ ਉਗਰਾਹਾਂ ਜੀ ਦੀ ਬਹੁਤ ਇੱਜ਼ਤ ਕਰਦਾ ਹਾਂ। ਮੈਂ ਕਿਸੇ ਵੀਡੀਉ ’ਚ ਇਹ ਸੁਣਿਆ ਸੀ ਕਿ ਤੁਸੀਂ ਮੇਰੇ ਬਾਰੇ ਗ਼ਲਤ ਬੋਲਿਆ ਹੈ। ਪਰ ਮੈਂ ਅਜਿਹਾ ਬਿਲਕੁਲ ਕਦੇ ਨਹੀਂ ਕਿਹਾ। ਤੁਸੀਂ ਸਾਡੇ ਲਈ ਸਤਿਕਾਰਤ ਹੋ। ਪਰ ਫਿਰ ਵੀ ਤੁਹਾਨੂੰ ਅਜਿਹਾ ਲਗਦਾ ਹੈ ਤਾਂ ਮੈਂ ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ। ਅਸੀਂ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਸ਼ਹਾਦਤ ਦਿਤੀ ਹੈ ਪੰਜਾਬ ਲਈ। ਅਸੀਂ ਕਦੇ ਪੰਜਾਬ ਲਈ ਮਾੜਾ ਨਹੀਂ ਸੋਚ ਸਕਦੇ।’’ 

SHARE ARTICLE

ਏਜੰਸੀ

Advertisement

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 31/07/2025

31 Jul 2025 6:39 PM

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM
Advertisement