ਪੰਜਾਬ ਵਿਚ ਬਿਜਲੀ ਹੋਰ ਮਹਿੰਗੀ ਹੋਈ
Published : Apr 19, 2018, 11:23 pm IST
Updated : Apr 19, 2018, 11:23 pm IST
SHARE ARTICLE
Electricity
Electricity

ਨਵੇਂ ਰੇਟ ਇਕ ਅਪ੍ਰੈਲ ਤੋਂ ਹੋਏ ਲਾਗੂ

 ਪਿਛਲੇ ਸਾਲ ਵਧਾਏ ਬਿਜਲੀ ਦੇ ਰੇਟ ਦਾ ਲੱਦਿਆ ਵਾਧੂ ਭਾਰ 2522 ਕਰੋੜ ਦਾ ਅਜੇ ਬਕਾਏ ਦੇ ਰੂਪ ਵਿਚ ਲੋਕਾਂ ਦੇ ਸਿਰ ਖੜਾ ਹੈ। ਉਪਰੋਂ ਪੰਜਾਬ ਦੇ 75 ਲੱਖ ਖਪਤਕਾਰਾਂ 'ਤੇ 669 ਕਰੋੜ ਦਾ ਵਾਧੂ ਬੋਝ ਹੋਰ ਲੱਦ ਦਿਤਾ ਹੈ।ਅੱਜ ਇਥੇ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਨਾਂ ਮੀਡੀਆ ਨੂੰ ਬੁਲਾਏ ਚੁੱਪ ਚੁੱਪੀਤੇ ਪ੍ਰੈਸ ਨੋਟ ਰਾਹੀਂ ਨਵੇਂ ਟੈਰਿਫ਼ ਹੁਕਮ ਲਾਗੂ ਕਰ ਦਿਤੇ। ਹੁਣ 2.17 ਫ਼ੀ ਸਦੀ ਦਾ ਵਾਧਾ ਕਰ ਕੇ ਬਿਜਲੀ ਦੀ ਯੂਨਿਟ ਦੀ ਕੀਮਤ 6 ਰੁਪਏ 42 ਪੈਸੇ ਤੋਂ ਵਧਾ ਕੇ 6 ਰੁਪਏ 56 ਪੈਸਾ ਕਰ ਦਿਤੀ ਹੈ। ਇਹ ਨਵੇਂ ਵਧਾਏ ਰੇਟ ਇਕ ਅਪ੍ਰੈਲ ਤੋਂ ਲਾਗੂ ਸਮਝੇ ਜਾਣਗੇ। 'ਰੋਜ਼ਾਨਾ ਸਪੋਕਸਮੈਨ' ਵਲੋਂ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਸਿੱਧੂ ਨਾਲ ਮੁਲਾਕਾਤ ਦੌਰਾਨ ਪਤਾ ਲੱਗਾ ਕਿ ਸਰਕਾਰ ਨੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦੇ ਨੂੰ ਨਿਭਾਂਦਿਆਂ, ਰੇਟ ਦੇ ਫ਼ਰਕ ਦੀ ਸਬਸਿਡੀ 645 ਕਰੋੜ ਦੇ ਲਗਭਗ ਪਾਵਰ ਕਾਰਪੋਰੇਸ਼ਨ ਨੂੰ ਦੇਣ ਦੀ ਚਿੱਠੀ ਜਾਰੀ ਕਰ ਦਿਤੀ ਹੈ।

ElectricityElectricity

ਉਨ੍ਹਾਂ ਦਸਿਆ ਕਿ 14 ਲੱਖ ਸਿੰਚਾਈ ਟਿਊਬਵੈੱਲਾਂ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਰਕਾਰੀ ਸਬਸਿਡੀ ਜੋ 7000 ਕਰੋੜ ਦੇ ਕਰੀਬ ਬਣਦੀ ਹੈ, ਵਿਚੋਂ ਅਜੇ 5100 ਕਰੋੜ ਦਾ ਬਕਾਇਆ ਖੜਾ ਹੈ। ਅੱਜ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਗਿਆ ਕਿ ਪਾਵਰ ਕਾਰਪੋਰੇਸ਼ਨ ਨੇ 2018-19 ਦੀਆਂ ਮਾਲੀ ਲੋੜਾਂ ਲਈ 10,000 ਕਰੋੜ ਹੋਰ ਮੰਗਿਆ ਸੀ ਪਰ ਸਾਰਾ ਹਿਸਾਬ ਕਿਤਾਬ ਲਾਉਣ ਅਤੇ ਸਾਲ 2016-17 ਦਾ ਸਹੀ ਲੇਖਾ ਜੋਖਾ ਕਰਨ ਤੇ ਮਾਲੀਆ ਘਾਟੇ ਨੂੰ ਵੇਖਦਿਆਂ ਕੇਵਲ 668.91 ਕਰੋੜ ਦੀ ਰਕਮ ਹੋਰ ਉਗਰਾਹੁਣ ਨੂੰ ਹੀ ਮਨਜ਼ੂਰੀ ਦਿਤੀ ਗਈ ਹੈ।ਕੁਸਮਜੀਤ ਸਿੱਧੂ ਨੇ ਦਸਿਆ ਕਿ ਪਿਛਲੇ 4 ਮਹੀਨਿਆਂ ਵਿਚ ਵੱਖ ਵੱਖ ਵਰਗਾਂ ਦੇ ਲੋਕਾਂ ਉਦਯੋਗ ਜਥੇਬੰਦੀਆਂ, ਵਪਾਰੀਆਂ ਮਾਹਰਾਂ, ਤਕਨੀਕੀ ਅੰਕੜਾਕਾਰਾਂ ਨਾਲ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਦਰਜਨਾਂ ਬੈਠਕਾਂ ਕੀਤੀਆਂ, ਚਰਚਾ ਕੀਤੀ ਗਈ ਅਤੇ ਸਾਰਾ ਲੇਖਾ ਜੋਖਾ ਕਰ ਕੇ ਨਵੇਂ ਰੇਟ ਤੇਅ ਕੀਤੇ ਗਏ ਹਨ। ਉਦਯੋਗਿਕ ਖਪਤਕਾਰ ਜੋ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਬਿਜਲੀ ਵਰਤਦੇ ਹਨ, ਨੂੰ ਘੱਟ ਰੇਟ ਯਾਨੀ 4.28 ਰੁਪਏ  ਪ੍ਰਤੀ ਯੂਨਿਟ ਲੱਗਣਗੇ। ਰਾਤ ਦੀ ਖਪਤ ਲਈ 1.25 ਰੁਪਏ ਦੀ ਛੋਟ ਜਾਰੀ ਰਹੇਗੀ। ਮੈਰਿਜ ਪੈਲੇਸਾਂ ਦੇ ਖਪਤਕਾਰਾਂ ਨੂੰ ਉਤਸ਼ਾਹਤ ਕਰਨ ਲਈ ਵੀ ਕਈ ਸਹੂਲਤਾਂ ਦਿਤੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM

TOP NEWS TODAY LIVE ਬਰਨਾਲਾ ’ਚ ਕਿਸਾਨਾਂ ਦੀ ਤਕਰਾਰ, ਪੰਜਾਬ ’ਚ ਜ਼ੋਰਾਂ ’ਤੇ ਚੋਣ ਪ੍ਰਚਾਰ, ਵੇਖੋ ਅੱਜ ਦੀਆਂ ਮੁੱਖ...

15 May 2024 12:47 PM
Advertisement