
ਪੰਜਾਬ ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
ਚੰਡੀਗੜ੍ਹ: ਪੰਜਾਬ ਵਿਚ ਕੈਪਟਨ ਅਮਰਿੰਦਰ ਸਰਕਾਰ ਨੇ ਸਰਕਾਰੀ ਸਕੂਲਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪ੍ਰਇਮਰੀ ਸਕੂਲਾਂ ਦਾ ਮਾਸਿਕ ਬਿਲ 300 ਰੁਪਏ ਤੋਂ ਜ਼ਿਆਦਾ ਆਵੇਗਾ ਤਾਂ ਉਸ ਲਈ ਸਕੂਲ ਦਾ ਸਕੂਲ ਮੁੱਖੀ ਜ਼ਿੰਮੇਵਾਰ ਹੋਵੇਗਾ। ਇਹ ਆਦੇਸ਼ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਕੂਲ ਦੇ ਅਫ਼ਸਰ ਨੇ ਜਾਰੀ ਕੀਤਾ ਹੈ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਸਕੂਲਾਂ ਦਾ ਬਿਜਲੀ ਬਿਲ 300 ਰੁਪਏ ਤੋਂ ਜ਼ਿਆਦਾ ਨਾ ਆਵੇ।
Photo
ਸਰਕਾਰ ਨੇ ਇਕ ਪੱਤਰ ਜਾਰੀ ਕਰਕੇ ਇਹ ਆਦੇਸ਼ ਦਿੱਤਾ ਹੈ। ਦੱਸ ਦਈਏ ਕਿ ਰਾਜ ਵਿਚ ਹੁਣ 12921 ਪ੍ਰਇਮਰੀ ਸਕੂਲ, 2672 ਮਿਡਲ ਸਕੂਲ, 1744 ਹਾਈ ਸਕੂਲ, 189 ਸੀਨੀਅਰ ਸੈਂਕੇਡਰੀ ਸਕੂਲ, 2387 ਇੰਗਲਿਸ਼ ਮਾਧਿਅਮ ਸਕੂਲ ਹਨ। ਪੰਜਾਬ ਸਰਕਾਰ ਨੇ ਇਸ ਸਾਲ ਅਪਣੇ ਬਜਟ ਵਿਚ ਰਾਜ ਵਿਚ 2010 ਨਵੇਂ ਅੰਗਰੇਜ਼ੀ ਸਕੂਲ ਖੋਲਣ ਦੀ ਵਿਵਸਥਾ ਕੀਤੀ ਗਈ ਸੀ। ਇਕ ਪੱਤਰ ਵਿਚ ਇਹ ਹਦਾਇਤ ਜਾਰੀ ਕੀਤੀ ਗਈ ਹੈ।