
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਇਕ 11 ਮੈਂਬਰੀ ਸਲਾਹਕਾਰ ਗਰੁੱਪ ਗਠਿਤ ਕੀਤਾ ਹੈ।
ਚੰਡੀਗੜ੍ਹ, 18 ਅਪ੍ਰੈਲ (ਗੁਰਉਪਦੇਸ਼ ਭੁੱਲਰ): ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਇਕ 11 ਮੈਂਬਰੀ ਸਲਾਹਕਾਰ ਗਰੁੱਪ ਗਠਿਤ ਕੀਤਾ ਹੈ। ਇਸ ਗਰੁੱਪ ਦੇ ਚੇਅਰਮੈਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਗੇ। ਜ਼ਿਕਰਯੋਗ ਹੈ ਕਿ ਇਸ ਸਲਾਹਕਾਰ ਗਰੁੱਪ ਵਿਚ ਪੰਜਾਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਲਿਆ ਗਿਆ ਹੈ।
ਹਰਿਆਣਾ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਇਸ ਗਰੁੱਪ ਦੇ ਕਨਵੀਨਰ ਹੋਣਗੇ। ਬਾਕੀ ਮੈਂਬਰਾਂ ਵਿਚ ਰਾਹੁਲ ਗਾਂਧੀ, ਕੇ.ਸੀ. ਵੇਨੂੰ ਗੋਪਾਲ, ਪੀ. ਚਿੰਦਾਬਰਮ, ਜੈ ਰਾਮ ਰਮੇਸ਼, ਪ੍ਰਵੀਨ ਚੱਕਰਵਰਤੀ, ਗੋਰਵ ਬਲੱਭ, ਸੁਪਿ੍ਰਆ ਸ੍ਰੀਨਾਤੇ ਅਤੇ ਰੋਹਨ ਗੁਪਤਾ ਸ਼ਾਮਲ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਇਸ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਹ ਸਲਾਹਕਾਰ ਗਰੁੱਪ ਹਰ ਰੋਜ਼ ਮਿਲੇਗਾ ਅਤੇ ਮੋਜੂਦਾ ਸਥਿਤੀ ਦੇ ਸੰਦਰਭ ਵਿਚ ਭਖਦੇ ਮੁੱਦਿਆਂ ਬਾਰੇ ਪਾਰਟੀ ਨੂੰ ਸਲਾਹ ਦੇਵੇਗਾ।