ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਸਿਆਸੀ ਜੰਗ ਭਖੀ 
Published : Apr 19, 2020, 11:37 am IST
Updated : Apr 19, 2020, 11:37 am IST
SHARE ARTICLE
File Photo
File Photo

ਬਠਿੰਡਾ ’ਚ ਰਾਸ਼ਨ ਦੀ ਕਥਿਤ ਕਾਣੀ ਵੰਡ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਚ ਜਾਰੀ ਸਿਆਸੀ ਜੰਗ ਹੋਰ ਵਧ ਗਈ ਹੈ। ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ

ਬਠਿੰਡਾ, 18 ਅਪ੍ਰੈਲ (ਸੁਖਜਿੰਦਰ ਮਾਨ) : ਬਠਿੰਡਾ ’ਚ ਰਾਸ਼ਨ ਦੀ ਕਥਿਤ ਕਾਣੀ ਵੰਡ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਚ ਜਾਰੀ ਸਿਆਸੀ ਜੰਗ ਹੋਰ ਵਧ ਗਈ ਹੈ। ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਇਕ ਸਾਬਕਾ ਕਾਂਗਰਸੀ ਕੋਂਸਲਰ ਦੇ ਘਰ ਵੰਡੀਆਂ ਜਾ ਰਹੀਆਂ ਰਾਸਨ ਕਿੱਟਾਂ ਦਾ ਸਟਿੰਗ ਅਪਰੇਸ਼ਨ ਕਰ ਕੇ ਵਿਤ ਮੰਤਰੀ ਨੂੰ ਕਟਿਹਰੇ ਵਿਚ ਖੜਾ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਅਪਣੇ ਆਗੂ ਦੀ ਪਿੱਠ ਥਾਪੜਦਿਆਂ ਡਿਪਟੀ ਕਮਿਸ਼ਨਰ ਨੂੰ ਫ਼ੋਨ ਕਰ ਕੇ ਤੁਰਤ ਅਜਿਹੀ ਕਾਰਵਾਈ ਰੋਕਣ ਲਈ ਕਿਹਾ ਹੈ।

ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਵੀ ਅੱਜ ਫ਼ੇਸਬੁੱਕ ’ਤੇ ਲਾਈਵ ਹੋ ਕੇ ਸਾਬਕਾ ਅਕਾਲੀ ਵਿਧਾਇਕ ’ਤੇ ਕੋਰੋਨਾ ਮਹਾਮਾਰੀ ਦੌਰਾਨ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਦਸਣਾ ਬਣਦਾ ਹੈ ਕਿ ਸੂਬੇ ਦੇ ਬਾਕੀ ਖੇਤਰਾਂ ਦੇ ਮੁਕਾਬਲੇ ਬਠਿੰਡਾ ’ਚ ਅਕਾਲੀ ਤੇ ਕਾਂਗਰਸੀ ਲਗਾਤਾਰ ਮੇਹਣੋ-ਮੇਹਣੀ ਹੋ ਰਹੇ ਹਨ। ਇਸ ਦੀ ਸ਼ੁਰੂਆਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਸ ਬਿਆਨ ਤੋਂ ਬਾਅਦ ਹੋਈ ਹੈ, ਜਿਸ ਵਿਚ ਉਸ ਨੇ ਕੇਂਦਰ ਵਲੋਂ ਪੰਜਾਬ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ਲਈ 885 ਕਰੋੜ ਰੁਪਏ ਦੀ ਵਿਤੀ ਸਹਾਇਤਾ ਦੇਣ ਦਾ ਦਾਅਵਾ ਕੀਤਾ ਹੈ।

File photoFile photo

ਹਾਲਾਂਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਦੇ ਇਸ ਬਿਆਨ ਨੂੰ ਰੱਦ ਕਰਦਿਆਂ ਹਾਲੇ ਤਕ ਕੇਂਦਰ ਵਲੋਂ ਕੋਈ ਵਿਤੀ ਸਹਾਇਤਾ ਨਾ ਆਉਣ ਦਾ ਦਾਅਵਾ ਕੀਤਾ ਹੈ। ਬੀਤੇ ਕੱਲ ਪਹਿਲੀ ਵਾਰ ਬਠਿੰਡਾ ਪੁੱਜੀ ਬੀਬੀ ਬਾਦਲ ਨੇ ਮੋਦੀ ਸਰਕਾਰ ਵਲੋਂ ਪੰਜਾਬ ਦੇ ਡੇਢ ਕਰੋੜ ਲੋਕਾਂ ਲਈ ਪ੍ਰਤੀ ਮੈਂਬਰ 5 ਕਿਲੋ ਆਟਾ ਤੇ 1 ਕਿਲੋ ਦਾਲ ਭੇਜਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਕ ਵੀਡੀਉ ਸਟਿੰਗ ਅਪਰੇਸ਼ਨ ਰਾਹੀ ਸਾਬਕਾ ਕਾਂਗਰਸੀ ਕੋਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੇ ਘਰ ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਬੈਠ ਕੇ ਅਪਣੇ ਚਹੇਤਿਆਂ ਨੂੰ ਰਾਸ਼ਨ ਵੰਡਣ ਦਾ ਦੋਸ਼ ਲਗਾਇਆ ਸੀ। 

ਸ੍ਰੀ ਸਿੰਗਲਾ ਨੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਮਾਮਲੇ ਦੀ ਪੜਤਾਲ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਹੈ ਕਿ ਪ੍ਰਸ਼ਾਸਨਿਕ ਮਸ਼ੀਨਰੀ ਦੁਆਰਾ ਕੇਂਦਰ ਤੋਂ ਲੋੜਵੰਦ ਲੋਕਾਂ ਲਈ ਆਏ ਰਾਸ਼ਨ ਨੂੰ ਸਿਆਸੀ ਲਾਹਾ ਲੈਣ ਲਈ ਅਪਣੇ ਹਿਸਾਬ ਨਾਲ ਵੰਡਿਆ ਜਾ ਰਿਹਾ। ਜਦਕਿ ਅੱਜ ਸ੍ਰੀ ਸਿੰਗਲਾ ਦੇ ਅਪਰੇਸ਼ਨ ਨੂੰ ਰੱਦ ਕਰਦਿਆਂ ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਹੈ ਕਿ ਇਹ ਰਾਸ਼ਨ ਕੇਂਦਰ ਵਲੋਂ ਭੇਜਿਆ ਹੋਇਆ ਨਹੀਂ ਸੀ ਤੇ ਨਾ ਹੀ ਉਕਤ ਕੌਂਸਲਰ ਦੇ ਘਰ ਵਿਚ ਵੰਡਿਆ ਜਾ ਰਿਹਾ ਸੀ।

ਬਲਕਿ ਸਰਕਾਰੀ ਅਧਿਕਾਰੀਆਂ ਦੀ ਟੀਮ ਵਲੋਂ ਉਕਤ ਇਲਾਕੇ ’ਚ ਖਾਲੀ ਪਏ ਪਲਾਟ ’ਚ ਲੋੜਵੰਦਾਂ ਤਕ ਇਹ ਰਾਸ਼ਨ ਕਿੱਟਾਂ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਸਾਬਕਾ ਅਕਾਲੀ ਵਿਧਾਇਕ ਨੂੰ ਇਸ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਇਹ ਵੀ ਚੁਣੌਤੀ ਦਿੱਤੀ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੋੜਵੰਦਾਂ ਦੀਆਂ ਸੂਚੀਆਂ ਲੈ ਕੇ ਇਸ ਗੱਲ ਦੀ ਤਸਦੀਕ ਕਰਨ ਕਿ ਇਕ ਵੀ ਵਿਅਕਤੀ ਨੂੰ ਗਲਤ ਰਾਸ਼ਨ ਦਿਤਾ ਗਿਆ ਹੈ। ਬਹਰਹਾਲ ਆਉਣ ਵਾਲੇ ਦਿਨਾਂ ’ਚ ਇਸ ਮੁੱਦੇ ਨੂੰ ਲੈ ਕੇ ਇਹ ਮਾਮਲਾ ਹੋਰ ਵਧਣ ਦੀ ਸੰਭਾਵਨਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement