
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਸਿਆ ਹੈ ਕਿ ਕਾਂਗਰਸ ਪਾਰਟੀ 20 ਅਪ੍ਰੈਲ ਨੂੰ ‘ਜੈਕਾਰਾ-ਜੈ ਘੋਸ਼ ਦਿਵਸ’ ਮਨਾਏਗੀ ਤਾਂ ਜੋ
ਚੰਡੀਗੜ੍ਹ, 18 ਅਪ੍ਰੈਲ (ਨੀਲ ਭÇਲੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਸਿਆ ਹੈ ਕਿ ਕਾਂਗਰਸ ਪਾਰਟੀ 20 ਅਪ੍ਰੈਲ ਨੂੰ ‘ਜੈਕਾਰਾ-ਜੈ ਘੋਸ਼ ਦਿਵਸ’ ਮਨਾਏਗੀ ਤਾਂ ਜੋ ਇਸ ਦਿਨ ਇਕ ਪਾਸੇ ਜਿਥੇ ਸਾਡੇ ਕਰੋਨਾਂ ਯੋਧਿਆਂ ਦਾ ਸ਼ੁਕਰੀਆ ਕਿਹਾ ਜਾ ਸਕੇ, ਉਥੇ ਹੀ ਪੰਜਾਬ ਸਰਕਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਤੱਕ ਪੰਜਾਬ ਨੂੰ ਵਿੱਤੀ ਪੈਕੇਜ ਦੇਣ ਦੀ ਮੰਗ ਵੀ ਉਠਾਈ ਜਾ ਸਕੇ।
ਇਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਦਸਿਆ ਕਿ ਇਸ ਸਮੇਂ ਅਸੀਂ ਕੋਰੋਨਾ (ਕੋਵਿਡ-19) ਬਿਮਾਰੀ ਵਿਰੁਧ ਮਨੁੱਖੀ ਇਤਿਹਾਸ ਦੀ ਸੱਭ ਤੋਂ ਵੱਡੀ ਜੰਗ ਲੜ ਰਹੇ ਹਾਂ। ਇਹ ਇਕ ਅਜਿਹੀ ਕੁਦਰਤੀ ਆਫ਼ਤ ਸਾਡੇ ਸੱਭ ’ਤੇ ਆਣ ਪਈ ਹੈ ਜਿਸ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਸੀ। ਪਰ ਫਿਰ ਵੀ ਪੰਜਾਬ ਨੇ ਇਸ ਬੀਮਾਰੀ ਨੂੰ ਹਰਾਉਣ ਲਈ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਪਣੀ ਸਮੱਰਥਾ ਨੂੰ ਪਹਿਚਾਣਿਆ ਹੈ ਅਤੇ ਅਸੀਂ ਇਸ ਦੇ ਪਸਾਰ ਨੂੰ ਕਾਫ਼ੀ ਹੱਦ ਤਕ ਕਾਬੂ ’ਚ ਰੱਖਣ ਵਿਚ ਕਾਮਯਾਬ ਹੋਏ ਹਾਂ।
File photo
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਤਕ ਲਗਾਤਾਰ ਇਹ ਮੰਗ ਉਠਾਈ ਜਾ ਰਹੀ ਹੈ ਕਿ ਇਸ ਮੁਸ਼ਕਲ ਦੌਰ ਵਿਚ ਕੇਂਦਰ ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਉਹ ਇਸ ਔਖੇ ਸਮੇਂ ਵਿਚ ਜਿਨ੍ਹਾਂ ਆਰਥਕ ਔਂਕੜਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਤੋਂ ਬਚ ਸਕਣ।
ਇਸ ਲਈ ਕਾਂਗਰਸ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੰਗ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਤਕ ਪੰਜਾਬ ਦੀ ਆਵਾਜ਼ ਪਹੁੰਚਾਉਣ ਲਈ ਅਤੇ ਸਾਡੇ ਸਮੁੱਚੇ ਡਾਕਟਰੀ ਅਮਲੇ, ਪੁਲਿਸ ਵਿਭਾਗ, ਸਫ਼ਾਈ ਕਰਮੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਸਾਡੇ ਵਲੋਂ ਧਨਵਾਦ ਕਰਨ ਲਈ ਮਿਤੀ 20 ਅਪੈਲ 2020 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਅਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਹੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਬੁਲਾਏ ਜਾਣ ਜਾਂ ‘ਹਰ ਹਰ ਮਹਾਦੇਵ’ ਦਾ ਜੈ ਘੋਸ਼ ਕਰਨ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਇਸ ਸਬੰਧੀ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ‘‘ਜੈਕਾਰਾ-ਜੈ ਘੋਸ਼ ਦਿਵਸ’’ ਮਨਾਉਣ ਲਈ ਕਿਹਾ ਗਿਆ ਹੈ।