
ਆਈ.ਏ.ਐਸ ਅਧਿਕਾਰੀ ਤਨੂੰ ਕਸਯਪ ਨੂੰ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਮੁੱਖ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਹੈ।
ਚੰਡੀਗੜ੍ਹ, 18 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਆਈ.ਏ.ਐਸ ਅਧਿਕਾਰੀ ਤਨੂੰ ਕਸਯਪ ਨੂੰ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਮੁੱਖ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਜਾਰੀ ਤੈਨਾਤੀ ਦੇ ਹੁਕਮਾਂ ਅਨੁਸਾਰ ਐਡੀਸ਼ਨਲ ਤੌਰ ਉਤੇ ਕੰਮ ਦੇਖ ਰਹੇ ਜ਼ਿਲ੍ਹਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਦਿਤਾ ਗਿਆ ਹੈ।
File photo
ਤਨੂੰ ਕਸਯਪ ਨੂੰ ਗਮਾਡਾ ਤੋਂ ਇਲਾਵਾ ਟਾਊਨ ਤੇ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਅਤੇ ਮੈਡੀਕਲ ਸਿਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਦੀ ਜ਼ਿੰਮੇਵਾਰੀ ਦਿੰਦਿਆਂ ਕੋਵਿਡ ਹਸਪਤਾਲਾਂ ਦਾ ਕੰਮ ਦੇਖਣ ਲਈ ਵੀ ਕਿਹਾ ਗਿਆ ਹੈ।