
ਭਾਈ ਨਿਰਮਲ ਸਿੰਘ ਦੀਆਂ ਆਖ਼ਰੀ ਰਸਮਾਂ ਵੀ ਚਰਚਾ ਵਿਚ ਘਿਰੀਆਂ
ਅੰਮ੍ਰਿਤਸਰ 19 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਦੇ ਰਾਸ਼ਟਰਪਤੀ ਵਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਭਾਈ ਨਿਰਮਲ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੀਆਂ ਆਖਰਾਂ ਰਸਮਾਂ ਵੀ ਚਰਚਾ 'ਚ ਘਿਰ ਗਈਆਂ ਹਨ।
ਪੰਥਕ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਕੇਵਲ ਜਥੇਦਾਰ ਅਕਾਲ ਤਖਤ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਮੁੱਖ ਸਕੱਤਰ ਨੂੰ ਹੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬੁਲਾਇਆ ਗਿਆ। ਉਨ੍ਹਾਂ ਕਿਹਾ, ''ਉਥੇ ਮੇਰੇ ਸਮੇਤ ਕਾਂਗਰਸ ਵਲੋਂ ਭੇਜੇ ਗਏ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਨੂੰ ਵੀ ਨਾ ਬੁਲਾਇਆ ਗਿਆ। ਇਥੋਂ ਤਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜਿਆ ਗਿਆ ਸ਼ੋਕਮਈ ਸੰਦੇਸ਼ ਵੀ ਸੰਗਤ ਨੂੰ ਪੜ੍ਹ ਕੇ ਨਾ ਸੁਣਾਇਆ ਗਿਆ। ਬਲਦੇਵ ਸਿੰਘ ਸਿਰਸਾ ਦਾ ਦੋਸ਼ ਹੈ ਕਿ ਬਾਦਲਾਂ ਦੇ ਚੈਨਲ ਨੂੰ ਹੀ ਕਵਰੇਜ ਲਈ ਆਗਿਆ ਦਿਤੀ ਗਈ। ਸ. ਬਲਦੇਵ ਸਿੰਘ ਸਿਰਸਾ ਮੁਤਾਬਕ ਸਾਰੇ ਚੈਨਲਾਂ ਨੇ ਭਾਈ ਨਿਰਮਲ ਸਿੰਘ ਦੀ ਚਰਚਿਤ ਮੌਤ ਅਤੇ ਸਸਕਾਰ ਸਬੰਧੀ ਗੰਭੀਰ ਘਟਨਾ ਦੀ ਕਵਰੇਜ ਬੜੀ ਵਿਸਥਾਰ ਨਾਲ ਕੀਤੀ ਸੀ। ਉਹ ਅੱਜ ਗੁਰਦੁਆਰਾ ਬਿਬੇਕਸਰ ਵਿਖੇ ਕਵਰੇਜ ਲਈ ਗਏ ਸਨ ਪਰ ਆਗਿਆ ਨਹੀਂ ਦਿਤੀ।
ਇਸ ਮੌਕੇ ਬੁਲਾਰਿਆਂ ਵਲੋਂ ਭਾਈ ਸਾਹਿਬ ਦੀ ਮੌਤ, ਸਸਕਾਰ ਸਮੇਂ ਹੋÎਈ ਬੇਅਦਬੀ ਬਾਰੇ ਕੁੱਝ ਵੀ ਨਾ ਬੋਲਿਆ ਗਿਆ। ਬਲਦੇਵ ਸਿੰਘ ਸਿਰਸਾ ਦਾ ਦੋਸ਼ ਹੈ ਕਿ ਭਾਈ ਸਾਹਿਬ ਦੀ ਮੌਤ ਤੋਂ ਬਾਅਦ ਏ.ਡੀ.ਸੀ. ਤਕਨੀਕੀ ਅੰਮ੍ਰਿਤਸਰ ਜਸਵਿੰਦਰ ਸਿੰਘ ਐਸ ਈ ਦਾ ਦੇਹਾਂਤ ਵੀ ਕਰੋਨਾ ਨਾਲ ਹੋਇਆ ਸੀ ਪਰ ਉਸ ਦਾ ਸਸਕਾਰ ਰਜਿਸਟਰਡ ਸ਼ਮਸ਼ਾਨਘਾਟ ਨਜ਼ਦੀਕ ਚਾਟੀਵਿੰਡ ਵਿਖੇ ਹੋÎਇਆ। ਜੇਕਰ ਸਰਕਾਰੀ ਅਧਿਕਾਰੀ ਦਾ ਸਸਕਾਰ ਉਥੇ ਹੋ ਸਕਦਾ ਸੀ ਤਾਂ ਭਾਈ ਸਾਹਿਬ ਦਾ ਕਿਉਂ ਨਹੀਂ ਕੀਤਾ ਗਿਆ ਅਤੇ ਨਾਂ ਹੀ ਪ੍ਰਟੋਕੋਲ ਨੂੰ ਤਰਜੀਹ ਸ਼੍ਰੋਮਣੀ ਕਮੇਟੀ ਵੱਲੋ ਦਿੱਤੀ ਗਈ।