
ਪੁਲਿਸ ਵੱਲੋਂ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇਕ ਹੋਰ ਮੁਲਜ਼ਮ ਨੂੰ ਕੀਤਾ ਗਿਆ ਸਸਪੈਂਡ
ਜਲੰਧਰ (ਨਿਸ਼ਾ ਸ਼ਰਮਾ)- ਜਲੰਧਰ ਦਿਹਾਤ ਪੁਲਿਸ ਦੇ ਅੰਦਰ ਪੈਂਦੇ ਥਾਣਾ ਕਰਤਾਰਪੁਰ ਦੇ ਵਿਚ ਇਕ ਚੋਰ ਵੱਲੋਂ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ । ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਪਹਿਚਾਣ ਜਤਿੰਦਰ ਸਿੰਘ ਉਰਫ ਟੀਮਾਂ ਪਿੰਡ ਮੁੱਦੋਵਾਲ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
Kartarpur police station
ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਕਰਤਾਰਪੁਰ ਪੁਲਿਸ ਨੇ ਆਤਮਹੱਤਿਆ ਕਰਨ ਵਾਲੇ ਨੌਜਵਾਨ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ੍ਹ ਮਾਣਯੋਗ ਕੋਰਟ 'ਚ ਵੀ ਪੇਸ਼ ਕੀਤਾ ਸੀ। ਜਤਿੰਦਰ ਦੇ ਆਤਮ ਹੱਤਿਆ ਕਰਨ ਮਗਰੋਂ ਉਸ ਦੇ ਪਿੰਡ ਵਾਸੀਆਂ ਵੱਲੋਂ ਥਾਣਾ ਕਰਤਾਰਪੁਰ ਦਾ ਘਿਰਾਓ ਕੀਤਾ ਗਿਆ ਤੇ ਜੰਮ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
Jatinder Singh's Relatives
ਕਰਤਾਰਪੁਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਤਮਹੱਤਿਆ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਕਰਤਾਰਪੁਰ ਵਿਚ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਸਨ। ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫਤਾਰ ਕੀਤਾ ਸੀ । ਜਿਸ ਦੀ ਜਾਂਚ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਮ ਵੀ ਸਾਹਮਣੇ ਆਇਆ ਸੀ।
DSP Sukhpal Singh
ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਕੱਲ ਦੇਰ ਰਾਤ ਉਸ ਨੇ ਆਤਮ ਹੱਤਿਆ ਕਰ ਲਈ ਹੈ । ਡੀਐਸਪੀ ਨੇ ਦੱਸਿਆ ਕਿ ਮਾਣਯੋਗ ਜੱਜ ਸਾਹਿਬ ਦੀ ਨਿਗਰਾਨੀ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇਕ ਹੋਰ ਮੁਲਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।